Uncategorized

ਖਿਡਾਰੀਆਂ ਦੇ ਨਾਸ਼ਤੇ ‘ਚ ਕਿਰਲੀ ਡਿੱਗਣ ਦਾ ਸ਼ੱਕ, 48 ਖਿਡਾਰੀਆਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

ਮੋਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਦੇ ਹੋਸਟਲ ਵਿੱਚ ਰਹਿੰਦੇ 48 ਖਿਡਾਰੀਆਂ ਦੀ ਸਿਹਤ ਅੱਜ ਅਚਾਨਕ ਵਿਗੜ ਗਈ। ਜਿਸ ਦੇ ਕਾਰਨ ਸਾਰੇ ਖਿਡਾਰੀਆਂ ਨੂੰ ਹੀ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਇਨ੍ਹਾਂ ਖਿਡਾਰੀਆਂ ਨੇ ਸਵੇਰੇ ਨਾਸ਼ਤੇ ਦੌਰਾਨ ਦਲੀਆ ਖਾਧਾ ਸੀ। ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਖਿਡਾਰੀਆਂ ਮੁਤਾਬਕ ਦਲੀਏ ‘ਚ ਕਿਰਲੀ ਡਿੱਗੀ ਸੀ ਪਰ ਅਜੇ ਤੱਕ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰ ਆਰਬੀ ਕੇ ਨੇ ਦੱਸਿਆ ਕਿ ਖਿਡਾਰੀਆਂ ਦੀ ਹਾਲਤ ਸਥਿਰ ਹੈ।

Back to top button