EntertainmentIndia
ਕੁੱਕੜਾਂ ਦੀ ਲੜਾਈ, ਪੁਲਿਸ ਨੇ ਜਖ਼ਮੀ ਕੁੱਕੜ ਨੂੰ ਇਲਾਜ਼ ਦੇ ਲਈ ਹਸਪਤਾਲ ਭੇਜਿਆ, ਕੋਰਟ ‘ਚ ਕੁੱਕੜਾਂ ਦੀ ਪੇਸ਼ੀ
Cock fight, the police sent the injured rooster to the hospital for treatment, appearance of the roosters in the court

ਬਠਿੰਡਾ ਚੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਅਕਸਰ ਤੁਸੀਂ ਅਕਸਰ ਗਲੀ,ਮਹੱਲੇ, ਸ਼ਹਿਰ ਅਤੇ ਪਿੰਡ ਵਿੱਚ ਇਨਸਾਨਾਂ ਵਿਚਾਲੇ ਹੁੰਦੀਆਂ ਲੜਾਈਆਂ ਦੀਆਂ ਖ਼ਬਰਾਂ ਜਰੂਰ ਸੁਣੀਆਂ ਜਾ ਦੇਖਿਆ ਹੋਣਗੀਆਂ। ਪਰ ਅਸੀਂ ਜਿਹੜੀ ਲੜਾਈ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦਾ ਨੇ ਪਿੰਡ ਬੱਲੂਆਣਾ ਦੇ ਵਿੱਚ ਚੱਲ ਰਹੀ ਕੁੱਕੜਾਂ ਦੀ ਲੜਾਈ ਨੂੰ ਰੁਕਵਾਇਆ ਹੈ ਅਤੇ ਜਖ਼ਮੀ ਹੋਏ ਕੁੱਕੜ ਨੂੰ ਪੁਲਿਸ ਨੇ ਇਲਾਜ਼ ਦੇ ਲਈ ਹਸਪਤਾਲ ਵਿੱਚ ਭੇਜਿਆ ਹੈ। ਅਤੇ ਕੁੱਕੜ ਦੇ ਉੱਪਰ ਤਸ਼ੱਦਦ ਢਾਹੁਣ ਤਿੰਨ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਵੀ ਦਰਜ ਕਰ ਲਿਆ ਹੈ। ਪੁਲਿਸ ਹੁਣ ਮੁਲਜ਼ਮਾਂ ਸਮੇਤ ਕੁੱਕੜਾਂ ਨੂੰ ਅਦਲਾਤ ਵਿੱਚ ਪੇਸ਼ ਕਰੇਗੀ।
ਬਠਿੰਡਾ ਜ਼ਿਲੇ ਦੇ ਪਿੰਡ ਬੱਲੂਆਣਾ ਦੇ ਵਿੱਚ ਮਾਮਲਾ ਕੁੱਕੜਾਂ ਦੀ ਲੜਾਈ ਬਾਰੇ ਜਾਣਕਾਰੀ ਪੁਲਿਸ ਨੂੰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁੱਕੜਾਂ ਦੀ ਲੜਾਈ ਨੂੰ ਬੰਦ ਕਰਵਾਇਆ ਸੀ ਅਤੇ ਲੜਾਈ ਵਿੱਚ ਸ਼ਾਮਿਲ ਦੋਵੇਂ ਕੁੱਕੜਾਂ ਨੂੰ ਕਬਜ਼ੇ ਵਿੱਚ ਲੈਕੇ ਇਲਾਜ਼ ਲਈ ਹਸਪਤਾਲ ਵਿੱਚ ਭੇਜ ਦਿੱਤਾ ਹੈ।