ChandigarhAmritsar

ਪੰਜਾਬ ਦੇ ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, DGP ਦੇ ਨਾਂ ਲਿਖਿਆ ਸੁਸਾਈਡ ਨੋਟ, ਕਰੋੜਾਂ ਦੀ ਠੱਗੀ ਦਾ ਜ਼ਿਕਰ..! ਪੁਲਿਸ ਅਧਿਕਾਰੀ ਵਲੋਂ ਵੱਡਾ ਖੁਲਾਸਾ

Former IG of Punjab shoots himself, writes suicide note in the name of DGP, mentions fraud of crores..!

Former IG of Punjab shoots himself, writes suicide note in the name of DGP, mentions fraud of crores..!

ਪੰਜਾਬ ਦੇ ਸਾਬਕਾ IG ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਸੰਬੋਧਿਤ 12 ਪੰਨਿਆਂ ਦਾ ਇੱਕ ਸੁਸਾਈਡ ਨੋਟ ਲਿਖਿਆ। ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸੁਸਾਈਡ ਨੋਟ ਵਿੱਚ 8.10 ਕਰੋੜ ਰੁਪਏ ਦੀ ਆਨਲਾਈਨ ਧੋਖਾਧੜੀ ਦਾ ਜ਼ਿਕਰ ਹੈ। ਅਮਰ ਸਿੰਘ ਚਾਹਲ ਆਈਜੀ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ ਸਨ। ਸਾਬਕਾ ਪੁਲਿਸ ਅਧਿਕਾਰੀ ਵੱਲੋਂ ਅਜਿਹਾ ਕਦਮ ਚੁੱਕੇ ਜਾਣ ਦੀ ਘਟਨਾ ਨਾਲ ਹੜਕੰਪ ਮਚ ਗਿਆ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੋਲੀਬਾਰੀ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਟੀਮਾਂ ਤੁਰੰਤ ਅਮਰ ਸਿੰਘ ਚਾਹਲ ਦੇ ਘਰ ਪਹੁੰਚੀਆਂ।

*2015 ਫਰੀਦਕੋਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਅਦ  ਲੱਗੇ ਇੰਨਸਾਫ ਲੈਣ ਲਈ ਧਰਨੇ ਤੇ ਗੋਲੀਬਾਰੀ ਕਰਨ ਵਾਲੇ ਇਸ ਵੱਡੇ ਪੁਲਿਸ ਅਫਸਰ ਨੇ ਮਾਰੀ ਖੁੱਦ ਨੂੰ ਗੋਲੀ..!!

 

BREAKING 2015 ਦੇ ਫਰੀਦਕੋਟ ਗੋਲੀਬਾਰੀ ਮਾਮਲੇ ਦੇ ਦੋਸ਼ੀ ਪੰਜਾਬ ਦੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਦੀ ਕਥਿਤ ‘ਖੁਦਕੁਸ਼ੀ’ ਦੀ ਕੋਸ਼ਿਸ਼ ਤੋਂ ਬਾਅਦ ਹਾਲਤ ਗੰਭੀਰ

 

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀਆਂ ਚੋਂ ਅੰਗ ਮਿਲਣ ਬਾਅਦ ਲੱਗੇ ਧਰਨੇ ਤੇ ਕੀਤੀ ਸੀ ਫ਼ਾਇਰਿੰਗ.. ਹਾਲਾਂ ਕੀ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ  ਇਸ  ਪੰਜਾਬ ਪੁਲਿਸ ਦੇ ਅਫਸਰਾਂ ਦਾ ਕੀ ਕਹਿਣਾ ਏ ਸੁਣੋ ਵੀਡੀਉ…

 

Back to top button