SportsIndia

ਟੀਮ ਇੰਡੀਆ ਤੋਂ ਹੋਈ ਗਲਤੀ, ICC ਨੇ ਠੋਕਿਆ ਵੱਡਾ ਜੁਰਮਾਨਾ

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ICC ਨੇ ਟੀਮ ਇੰਡੀਆ ਠੋਕਿਆ ਵੱਡਾ ਜੁਰਮਾਨਾ

ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਜਿੱਤ ਨਾਲ ਸ਼ੁਰੂਆਤ ਕੀਤੀ। ਪਹਿਲਾ ਮੈਚ 18 ਜਨਵਰੀ ਨੂੰ ਹੈਦਰਾਬਾਦ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੇ ਰੋਮਾਂਚਕ ਢੰਗ ਨਾਲ 12 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ ‘ਚ ਸ਼ੁਭਮਨ ਗਿੱਲ ਨੇ 208 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ।

ਪਰ ਇਸ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਗਲਤੀ ਕੀਤੀ। ਇਹ ਸਲੋਅ ਓਵਰ ਰੇਟ ਦੀ ਗਲਤੀ ਸੀ। ਯਾਨੀ ਭਾਰਤੀ ਟੀਮ ਨੇ ਤੈਅ ਸਮੇਂ ਵਿੱਚ ਤਿੰਨ ਓਵਰ ਘੱਟ ਕਰ ਦਿੱਤੇ ਸਨ। ਇਹੀ ਕਾਰਨ ਹੈ ਕਿ ਹੁਣ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਟੀਮ ਇੰਡੀਆ ਨੂੰ ਉਸ ਮੈਚ ਲਈ ਜੁਰਮਾਨਾ ਲਾਇਆ ਹੈ।

Back to top button