India

ਅਜੀਬੋ-ਗਰੀਬ ਚੋਰੀ ! ਚੋਰਾਂ ਵਲੋਂ ਨੈਸ਼ਨਲ ਹਾਈਵੇਅ ‘ਤੇ ਓਵਰਬ੍ਰਿਜ ਦੇ 4000 ਨੱਟ ਬੋਲਟ ਕੀਤੇ ਚੋਰੀ, FIR ਦਰਜ

ਯਮੁਨਾਨਗਰ ‘ਚ ਚੋਰਾਂ ਦਾ ਅਜੀਬੋ -ਗਰੀਬ ਕਾਰਨਾਮਾ ਦੇਖਣ ਨੂੰ ਮਿਲਿਆ ਹੈ। ਜਿੱਥੇ ਨੈਸ਼ਨਲ ਹਾਈਵੇਅ ‘ਤੇ ਬਣੇ ਓਵਰਬ੍ਰਿਜ ਹੇਠਾਂ ਪੁੱਲ ਨੂੰ ਰੋਕਣ ਲਈ ਲਗਾਏ ਗਏ 4 ਹਜ਼ਾਰ ਨੱਟ ਬੋਲਟ ਚੋਰੀ ਹੋ ਗਏ ਹਨ। ਜਿਸ ਕਾਰਨ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਨੱਟ ਬੋਲਟ ਚੋਰੀ ਹੋਣ ਦੀ ਸੂਚਿਤ ਪੁਲਿਸ ਨੂੰ ਦਿੱਤੀ ਹੈ। ਜਿਸ ਤੋਂ ਬਾਅਦ NHIA ਦੇ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਪੁਲ ਦਾ ਜਾਇਜ਼ਾ ਲਿਆ ਹੈ।  ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਕਿਸ ਨੇ ਕੀਤੀ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। NHI ਵੱਲੋਂ ਸ਼ਿਕਾਇਤ ਮਿਲਦੇ ਹੀ FIR ਦਰਜ ਕੀਤੀ ਜਾਵੇਗੀ।
ਦਰਅਸਲ ‘ਚ ਪਿੰਡ ਵਾਸੀਆਂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਪੁੱਲ ਤੋਂ ਨੱਟ ਬੋਲਟ ਚੋਰੀ ਹੋ ਗਏ ਹਨ। ਜਿਸ ਕਾਰਨ ਇਸ ਪੁੱਲ ਦੀਆਂ ਪੱਤੀਆਂ ਹਿੱਲਣ ਲੱਗ ਪਈਆਂ ਹਨ। ਅਜਿਹੇ ‘ਚ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਪੁਲ ਦਾ ਮੁਆਇਨਾ ਕੀਤਾ। ਇੱਥੋਂ 4 ਹਜ਼ਾਰ ਨੱਟ ਬੋਲਟ ਚੋਰੀ ਹੋਣ ਦੀ ਸੂਚਨਾ ਮਿਲੀ ਹੈ।
ਐਨਐਚਏਆਈ ਦੇ ਜੇਈ ਸੰਜੀਵ ਕੁਮਾਰ ਅਤੇ ਹਰਮੇਸ਼ ਕੁਮਾਰ ਨੇ ਥਾਣਾ ਸਦਰ ਯਮੁਨਾਨਗਰ ਦੇ ਇੰਚਾਰਜ ਦਿਨੇਸ਼ ਕੁਮਾਰ ਨਾਲ ਮਿਲ ਕੇ ਨੈਸ਼ਨਲ ਹਾਈਵੇਅ 344 ਦੇ ਪੁਲ ਦਾ ਨਿਰੀਖਣ ਕੀਤਾ। ਦੱਸਿਆ ਗਿਆ ਕਿ ਇੱਥੋਂ ਕਰੀਬ 4 ਹਜ਼ਾਰ ਨੱਟ ਬੋਲਟ  ਚੋਰੀ ਹੋ ਚੁੱਕੇ ਹਨ। ਯਮੁਨਾਨਗਰ ਵਿੱਚ ਇਸ ਤਰ੍ਹਾਂ ਦੀ ਚੋਰੀ ਪਹਿਲੀ ਵਾਰ ਹੋਈ ਹੈ। ਇਸ ਪੁਲ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਚੋਰਾਂ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

ਯਮੁਨਾਨਗਰ ਸਦਰ ਥਾਣੇ ਦੇ ਇੰਚਾਰਜ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਕਰੇਦਾ ਖੁਰਦ ਨੇੜੇ ਨੈਸ਼ਨਲ ਹਾਈਵੇਅ 344 ਦੇ ਹੇਠਾਂ ਗਟਰਾਂ ਨੂੰ ਜੋੜਨ ਵਾਲੇਨੱਟ ਬੋਲਟ ਚੋਰੀ  ਗਾਏ ਗਏ ਸਨ , ਉਹ ਚੋਰੀ ਹੋ ਗਏ ਹਨ।

Leave a Reply

Your email address will not be published.

Back to top button