Jalandhar

ਜਲੰਧਰ ‘ਚ ਸ਼ਰਾਬੀ ਲੁਟੇਰਿਆਂ ਨੇ ਦੁਕਾਨਦਾਰ ਦੀ ਕੀਤੀ ਹੱਤਿਆ

ਜਲੰਧਰ ਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੀ ਬਸਤੀ ਗੁੱਜਣ ਵਿੱਚ 3 ਸ਼ਰਾਬੀ ਲੁਟੇਰਿਆਂ ਨੇ ਕਰਿਆਨੇ ਦੇ ਦੁਕਾਨਦਾਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਲੁਟੇਰੇ ਦੁਕਾਨ ਤੋਂ 8 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਟੀਮ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ ਹਨ।

 

ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਲਾ ਕਿਰਨਾ ਸਟੋਰ ਦਾ ਮਾਲਕ ਪਰਮਜੀਤ ਅਰੋੜ ਉਰਫ ਬਿੱਲਾ ਰੋਜ਼ਾਨਾ ਸਵੇਰੇ 6 ਵਜੇ ਦੁਕਾਨ ਖੋਲ੍ਹਦਾ ਸੀ। ਅੱਜ ਸਵੇਰੇ ਵੀ ਉਹ ਦੁਕਾਨ ਖੋਲ੍ਹ ਕੇ ਕਾਊਂਟਰ ’ਤੇ ਬੈਠਾ ਸੀ ਕਿ ਸਾਢੇ ਛੇ ਵਜੇ ਦੇ ਕਰੀਬ ਤਿੰਨ ਨਸ਼ੇੜੀ ਲੁਟੇਰੇ ਦੁਕਾਨ ’ਚ ਦਾਖ਼ਲ ਹੋਏ। ਉਨ੍ਹਾਂ ਨੇ ਬਿੱਲਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

Back to top button