PoliticsPunjab

NIA ਅਦਾਲਤ ਵੱਲੋਂ ਨਿਹੰਗ ਸਿੰਘ ਸਣੇ 6 ਲੋਕਾਂ ਨੂੰ ਉਮਰ ਕੈਦ

NIA court sentences 6 people including Nihang Singh to life imprisonment

ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਾਜਾਇਜ਼ ਅਸਲਾ ਤੇ ਗੋਲਾ-ਬਾਰੂਦ ਮੰਗਵਾਉਣ, ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਜਾਅਲੀ ਕਰੰਸੀ ਮਾਮਲੇ ਵਿੱਚ ਨਿਹੰਗ ਸਿੰਘ ਸਮੇਤ ਛੇ ਜਣਿਆਂ ਨੂੰ ਉਮਰ ਕੈਦ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਦਸ-ਦਸ ਸਾਲ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਰਾਹੀਂ ਕੀਤੀ ਗਈ। ਨਿਹੰਗ ਬਾਬਾ ਮਾਨ ਸਿੰਘ ਵਾਸੀ ਗੁਰਦਾਸਪੁਰ, ਬਾਬਾ ਬਲਵੰਤ ਸਿੰਘ ਵਾਸੀ ਚੋਹਲਾ ਸਾਹਿਬ (ਤਰਨ ਤਾਰਨ), ਗੁਰਦੇਵ ਸਿੰਘ ਝੱਜਾ (ਹੁਸ਼ਿਆਰਪੁਰ), ਬਾਬਾ ਬਲਬੀਰ ਸਿੰਘ ਵਾਸੀ ਟਾਂਡਾ (ਹੁਸ਼ਿਆਰਪੁਰ), ਹਰਭਜਨ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਤਰਨ ਤਾਰਨ ਨੂੰ ਅਸਲਾ ਐਕਟ, ਜਾਅਲੀ ਕਰੰਸੀ ਦੀ ਧਾਰਾ 489, ਧਾਰਾ 121-ਏ, 122, ਯੂਏਪੀਏ ਤਹਿਤ ਉਮਰ ਕੈਦ ਅਤੇ ਸਾਜਨਦੀਪ ਸਿੰਘ, ਰੋਮਨਦੀਪ ਸਿੰਘ ਤੇ ਸ਼ੁਭਦੀਪ ਸਿੰਘ ਨੂੰ ਧਾਰਾ 121-ਏ, 122 ਵਿੱਚ ਦਸ-ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ।

Back to top button