Jalandhar

ਵਿਜੀਲੈਂਸ ਵਲੋਂ ਜਲੰਧਰ ਬੱਸ ਸਟੈਂਡ ਨੇੜੇ MVI ਦੇ ਦਫ਼ਤਰ ਵਿੱਚ ਛਾਪਾ

ਵਿਜੀਲੈਂਸ ਨੇ ਜਲੰਧਰ ਬੱਸ ਸਟੈਂਡ ਨੇੜੇ ਮੋਟਰ ਵਹੀਕਲ ਇੰਸਪੈਕਟਰ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਦੋਸ਼ ਹੈ ਕਿ ਸਕੂਲੀ ਬੱਸਾਂ ਨੂੰ ਰਿਸ਼ਵਤ ਲੈ ਕੇ ਪਰਮਿਟ ਦਿੱਤੇ ਜਾ ਰਹੇ ਸਨ। ਐਸਐਸਸੀ ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਵੀ ਮੌਕੇ ‘ਤੇ ਪਹੁੰਚ ਗਏ ਹਨ। ਇਸ ਸਬੰਧੀ ਦਫ਼ਤਰ ਵਿੱਚ ਹੀ ਦੋ ਵਿਅਕਤੀਆਂ ਦੀ ਰਾਊਂਡਅਪ ਕੀਤੀ ਜਾ ਰਹੀ ਹੈ।

 

ਐਸਐਸਪੀ ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੋਟਰ ਵਹੀਕਲ ਇੰਸਪੈਕਟਰ ਦਫ਼ਤਰ ਵਿੱਚ ਚੈਕਿੰਗ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਨਹੀਂ ਸਗੋਂ ਅਚਨਚੇਤ ਨਿਰੀਖਣ ਸੀ। ਕਿਸੇ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਐਸਐਸਪੀ ਦਲਜੀਤ ਢਿੱਲੋਂ ਨੇ ਦੱਸਿਆ ਕਿ ਵਿਜੀਲੈਂਸ ਇਸ ਸਬੰਧੀ ਜਾਂਚ ਕਰ ਰਹੀ ਹੈ।

ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਹਾਲਾਂਕਿ ਵਿਜੀਲੈਂਸ ਦੀ ਛਾਪੇਮਾਰੀ ਤੋਂ ਬਾਅਦ ਬੱਸਾਂ ਦੇ ਪਰਮਿਟ ਦੇਣ ਦੇ ਮਾਮਲੇ ‘ਚ ਰਿਸ਼ਵਤ ਲੈਣ ਦੀ ਸੂਚਨਾ ਮਿਲੀ ਸੀ।

Back to top button