
WhatsApp ਸੇਵਾ 2 ਘੰਟੇ ਬਾਅਦ ਬਹਾਲ, ਸਰਵਰ ਬੰਦ ਹੋਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ
ਅੱਜ ਯਾਨੀ 25 ਅਕਤੂਬਰ ਮੰਗਲਵਾਰ ਨੂੰ ਦੁਨੀਆ ਦੇ ਕਈ ਦੇਸ਼ਾਂ ‘ਚ ਵਟਸਐਪ ਦੀਆਂ ਸੇਵਾਵਾਂ ਕਰੀਬ ਡੇਢ ਘੰਟੇ ਤੱਕ ਬੰਦ ਰਹੀਆਂ। ਮਿਲੀ ਜਾਣਕਾਰੀ ਮੁਤਾਬਕ ਵਟਸਐਪ ਨੇ ਦੁਪਹਿਰ 12.30 ਵਜੇ ਕੰਮ ਕਰਨਾ ਬੰਦ ਕਰ ਦਿੱਤਾ। ਕਰੀਬ ਡੇਢ ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਦੁਪਹਿਰ 2:06 ਵਜੇ ਮੁੜ ਕੰਮ ਕਰਨਾ ਸ਼ੁਰੂ ਹੋ ਗਿਆ।
ਭਾਰਤ ਵਿੱਚ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ, ਉਪਭੋਗਤਾਵਾਂ ਨੇ ਮੈਟਾ-ਮਾਲਕੀਅਤ ਵਾਲੀ ਮੈਸੇਂਜਰ ਸੇਵਾ ਵਿੱਚ ਵਿਘਨ ਦੀ ਸ਼ਿਕਾਇਤ ਕੀਤੀ ਸੀ। ਵੈੱਬਸਾਈਟ ਟ੍ਰੈਕਰ ਡਾਊਨ ਡਿਟੈਕਟਰ ਨੇ ਮੈਸੇਂਜਰ ਸੇਵਾ ਨੂੰ ਮੁਅੱਤਲ ਕਰਨ ਦੀ ਜਾਣਕਾਰੀ ਦਿੱਤੀ ਸੀ। ਵਟਸਐਪ ਦੇ ਕੰਮ ਨਾ ਕਰਨ ਦੀ ਖਬਰ ਟਵਿੱਟਰ ‘ਤੇ ਵੀ ਟ੍ਰੈਂਡ ਕਰਨ ਲੱਗੀ। WhatsApp ਦੇ ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਸਰਗਰਮ ਮਾਸਿਕ ਉਪਭੋਗਤਾ ਹਨ।
ਇਸ ਦੇ ਨਾਲ ਹੀ ਭਾਰਤ ਨੂੰ ਛੱਡ ਕੇ ਦੁਨੀਆ ਦੀ ਕਈ ਕਈ ਹੋਰ ਥਾਂਵਾਂ ਤੇ ਦੇਖਣ ਨੂੰ ਮਿਲਿਆ। WhatsApp ਦਾਊਂ ਹੋਣ ਤੋਂ ਬਾਅਦ ਅੱਕੇ ਹੋਏ ਪ੍ਰੇਸ਼ਾਨ ਯੂਜ਼ਰਸ ਨੇ ਟਵਿੱਟਰ ‘ਤੇ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਤੋਂ ਮੈਸੇਜ ਮਿਲ ਰਹੇ ਹਨ ਅਤੇ ਨਾ ਹੀ ਉਹ ਕਿਸੇ ਨੂੰ ਮੈਸੇਜ ਕਰ ਪਾ ਰਹੇ ਹਨ।