IndiaPunjab

ਚੰਡੀਗੜ੍ਹ ‘ਚ BJP ਦਫਤਰ ‘ਤੇ ਗ੍ਰੇਨੇਡ ਬਲਾਸਟ, ਮਚੀ ਹਫੜਾ-ਦਫੜੀ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ

Grenade blast at BJP office in Chandigarh, chaos created, this organization took responsibility

Grenade blast at BJP office in Chandigarh, chaos created, this organization took responsibility

ਚੰਡੀਗੜ੍ਹ ਸ਼ਹਿਰ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੁੱਧਵਾਰ ਸ਼ਾਮ 5 ਵਜੇ ਧਮਾਕਾ ਹੋਇਆ ਹੈ। ਧਮਾਕੇ ਕਾਰਨ ਪਾਰਕਿੰਗ ਵਿੱਚ ਖੜ੍ਹੀਆਂ ਕਈ ਗੱਡੀਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਚੰਡੀਗੜ੍ਹ ਪੁਲਿਸ ਦੀਆਂ ਤਮਾਮ ਟੀਮਾਂ ਅਤੇ ਫੋਰੈਂਸਿਕ ਟੀਮਾਂ ਤੋਂ ਇਲਾਵਾ ਕੌਮੀ ਜਾਂਚ ਏਜੰਸੀ (NIA) ਵੀ ਪਹੁੰਚੀ ਹੋਈ ਹੈ।

 

ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਗ੍ਰਨੇਡ ਨੁਮਾ ਚੀਜ਼ ਦੀ ਪਿੰਨ ਖੋਲ੍ਹ ਕੇ ਉਸਨੂੰ ਸੁੱਟ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਧਮਾਕੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇੱਕ ਖਾਲਿਸਤਾਨੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਜਿਸ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ।

Chandigarh BJP Office Blast : BJP ਦਫਤਰ 'ਤੇ ਗ੍ਰੇਨੇਡ ਹਮਲੇ ਦੀ ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ , ਪੜ੍ਹੋ ਪੂਰੀ ਡਿਟੇਲ 

ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਸੁਖਜਿੰਦਰ ਸਿੰਘ ਬੱਬਰ ਨੇ ਜ਼ਿੰਮੇਵਾਰੀ ਲਈ ਹੈ। ਉਸ ਨੇ ਪੋਸਟ ਵਿੱਚ ਲਿਖਿਆ ਹੈ ਕਿ  1 ਅਪ੍ਰੈਲ 2026 ਨੂੰ ਸੈਕਟਰ 37 ਚੰਡੀਗੜ੍ਹ ਵਿੱਚ ਭਾਜਪਾ ਦਫਤਰ ਦੇ ਬਾਹਰ ਹੋਏ ਹਮਲੇ ਦੀ ਜ਼ਿੰਮੇਵਾਰੀ “ਸੁਖਜਿੰਦਰ ਸਿੰਘ ਬੱਬਰ ਲੈਂਦਾ ਹੈ। ਅਸੀਂ ਭਾਰਤੀ ਸਿਸਟਮ ਨੂੰ ਦੱਸਣਾ ਚਾਹੁੰਦੇ ਹਾਂ ਕਿ  ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਲਈ ਜਿਨ੍ਹੇ ਮਰਜ਼ੀ ਹੱਥਕੰਡੇ ਵਰਤੋ ਲਵੋ, ਦਸਮੇਸ਼ ਪਿਤਾ ਦਾ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।”

ਪੋਸਟ ‘ਚ ਅੱਗੇ ਲਿਖਿਆ ਗਿਆ, ”ਗੁਰਦਾਸਪੁਰ ‘ਚ ਰਣਜੀਤ ਸਿੰਘ ਦੇ ਕਾਤਲ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਪੰਜਾਬ ਦੀ ਧਰਤੀ ਖਾਲਸਾ ਦੀ ਧਰਤੀ ਹੈ, ਪੰਜਾਬ ‘ਚ ਖਾਲਿਸਤਾਨ ਬਣੇਗਾ, ਖਾਲਿਸਤਾਨ ਜਿੰਦਾਬਾਦ। ਖਾਲਸਾ ਰਾਜ ਕਰੇਗਾ।  ਹਾਲਾਂਕਿ ਏਬੀਪੀ ਸਾਂਝਾ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ। 

 

 ਧਮਾਕੇ ਨੂੰ ਲੈ ਕੇ ਸੁਨੀਲ ਜਾਖੜ ਨੇ ਚੁੱਕੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ

 ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਧਮਾਕਾ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਕਿਹਾ, ਪਹਿਲਾਂ ਲਗਾਤਾਰ ਪੰਜਾਬ ਦੇ ਥਾਣਿਆਂ ਤੇ ਗ੍ਰੈਨੇਡ ਹਮਲੇ ਹੋ ਰਹੇ ਹਨ, ਫਿਰ ਬੀਤੇ ਦਿਨ ਹੁਸ਼ਿਆਰਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਅੱਜ ਚੰਡੀਗੜ੍ਹ ਵਿਖੇ ਬੀਜੇਪੀ ਦੇ ਸੂਬਾ ਪੱਧਰੀ ਦਫਤਰ ਤੇ ਹਮਲਾ ਹੋਇਆ ਹੈ। 

ਇਹ ਲੜੀ ਸੂਬੇ ਦੀਆਂ ਭਾਈਚਾਰਕ ਤੰਦਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦਾ ਸੰਕੇਤ ਹਨ। ਜਦ ਕਿ ਦੂਜੇ ਪਾਸੇ ਸਰਹੱਦੀ ਸੂਬੇ ਦੀ ਸਰਕਾਰ ਇਹ ਸਭ ਕੁਝ ਰੋਕਣ ਵਿੱਚ ਅਸਫਲ ਸਿੱਧ ਹੋ ਰਹੀ ਹੈ। 

Back to top button