
ਲਖਨਊ ਦੇ ਵਿਭੂਤੀਖੰਡ ਇਲਾਕੇ ਵਿਚ ਰਹਿਣ ਵਾਲੇ ਇਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨੂੰ 3 ਨੌਜਵਾਨ ਬਹਾਨੇ ਨਾਲ ਆਪਣੇ ਨਾਲ ਲੈ ਗਏ ਅਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਫਿਰ ਚੱਲਦੀ ਕਾਰ ਵਿਚ ਸਮੂਹਿਕ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਮੁਨਸ਼ੀ ਪੁਲੀਆ ਨੇੜੇ ਸੁੱਟ ਕੇ ਫ਼ਰਾਰ ਹੋ ਗਏ।
ਵਜ਼ੀਰਗੰਜ ਥਾਣੇ ‘ਚ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਬਰਾਮਦ ਕਰ ਲਈ ਹੈ। ਡੀਸੀਪੀ ਪੱਛਮੀ ਰਾਹੁਲ ਰਾਜ ਦੇ ਅਨੁਸਾਰ, ਇਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ 22 ਸਾਲ ਦੀ ਧੀ ਵਿਭੂਤੀਖੰਡ ਖੇਤਰ ਵਿਚ ਰਹਿੰਦੀ ਹੈ।