
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ। ਜਿਸ ਮੁਤਾਬਕ ਮੰਤਰੀ ਮੀਤ ਹੇਅਰ 29 ਅਕਤੂਬਰ ਯਾਨੀ ਐਤਵਾਰ ਨੂੰ ਮੇਰਠ ਵਿੱਚ ਮੰਗਣੀ ਕਰਵਾਉਣਗੇ। ਜਿਸ ਤੋਂ ਬਾਅਦ ਉਹ ਨਵੰਬਰ ਦੇ ਪਹਿਲੇ ਹਫ਼ਤੇ ਯਾਨੀ ਕਿ 7 ਨਵੰਬਰ ਨੂੰ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ।
ਡਾ: ਗੁਰਵੀਨ ਕੌਰ ਪੇਸ਼ੇ ਵਜੋਂ (ਰੇਡੀਓਲੋਜਿਸਟ) ਡਾਕਟਰ ਹਨ। ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੇਰਠ ਵਿਚ ਜਾ ਵਸਿਆ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ ਅਤੇ ਮੌਜੂਦਾ ਸਮੇਂ ਵਿਚ ਉਹ ਭਾਰਤੀ ਦਲ ਦੀਆਂ ਹਾਂਗਜ਼ੂ ਏਸ਼ੀਅਨ ਖੇਡਾਂ ਵਿਚ ਸ਼ੈੱਫ ਡੀ ਮਿਸ਼ਨ ਸਨ।












References:
Seriöse online casinos online casino