ਥੱਪੜ ਵਾਲਾ ਬਾਬਾ : ਲੋਕ ਆਉਂਦੇ ਨੇ ਥੱਪੜ ਖਾਣ, ਇੱਕ ਥੱਪੜ ਨਾਲ ਬੋਲਣਾ ਸ਼ੁਰੂ ਕਰ ਦਿੰਦਾ ਗੂੰਗਾ ਵਿਅਕਤੀ,ਵੀਡੀਓ
Slap Baba: People come to slap, a dumb person starts talking with a slap.

ਭਾਰਤ ਵਿੱਚ ਅਜਿਹੇ ਬਾਬਿਆਂ ਦੀ ਕੋਈ ਕਮੀ ਨਹੀਂ ਹੈ ਜੋ ਲੋਕਾਂ ਦੀ ਆਸਥਾ ਦਾ ਫਾਇਦਾ ਉਠਾਉਂਦੇ ਨਜ਼ਰ ਆਉਂਦੇ ਹਨ। ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਮਤਲਬ ਕੱਢ ਕੇ ਭੱਜ ਜਾਂਦੇ ਹਨ। ਉਂਝ ਤਾਂ ਇਨ੍ਹਾਂ ਨਕਲੀ ਬਾਬਿਆਂ ਦੀ ਸੂਚੀ ਕਾਫੀ ਲੰਬੀ ਹੈ ਪਰ ਇਸ ਵਿੱਚ ਕੁਝ ਮਸ਼ਹੂਰ ਹੋ ਜਾਂਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਕੰਬਲ ਬਾਬਾ ਦੀ ਕਾਫੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਬਲ ਬਾਬਾ ਆਪਣੇ ਥੱਪੜ ਨਾਲ ਵੱਡੀ ਤੋਂ ਵੱਡੀ ਅਤੇ ਗੰਭੀਰ ਬੀਮਾਰੀ ਨੂੰ ਵੀ ਠੀਕ ਕਰ ਸਕਦਾ ਹੈ। ਜਦੋਂ ਉਸ ਦੇ ਇਲਾਜ ਦਾ ਵੀਡੀਓ ਸ਼ੇਅਰ ਕੀਤਾ ਗਿਆ ਤਾਂ ਲੋਕਾਂ ਨੇ ਕਮੈਂਟ ਬਾਕਸ ਨੂੰ ਗਾਲ੍ਹਾਂ ਨਾਲ ਭਰ ਦਿੱਤਾ। ਥੱਪੜ ਬਾਬਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਬਾਬੇ ਨੇ ਇੱਕ ਗੂੰਗੇ ਵਿਅਕਤੀ ਦਾ ਇਲਾਜ ਕੀਤਾ। ਬਾਬੇ ਨੇ ਪਹਿਲੇ ਗੂੰਗੇ ਦਾ ਹੱਥ ਮਰੋੜਿਆ। ਇਸ ਤੋਂ ਬਾਅਦ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ। ਥੋੜੀ ਦੇਰ ਵਿੱਚ ਹੀ ਗੂੰਗਾ ਬੋਲਣ ਲੱਗਾ।
ਅਦਾਰਾ ਅਜਿਹੇ ਬਾਬਿਆਂ ਦਾ ਪ੍ਰਚਾਰ ਨਹੀਂ ਕਰਦਾ। ਇਸ ਵੀਡੀਓ ਦੇ ਵਾਇਰਲ ਹੋਣ ਦੇ ਆਧਾਰ ‘ਤੇ ਹੀ ਸ਼ੇਅਰ ਕੀਤਾ ਗਿਆ ਹੈ। ਕੰਬਲ ਵਾਲੇ ਬਾਬਾ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਲੋਕਾਂ ਦਾ ਇਲਾਜ ਕਰਦੇ ਹਨ। ਉਹ ਡੇਰੇ ਲਗਾ ਕੇ ਲੋਕਾਂ ਨੂੰ ਆਪਣੇ ਕੋਲ ਬੁਲਾਉਂਦੇ ਹਨ। ਕੰਬਲ ਬਾਬਾ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਬਾਬੇ ਦਾ ਥੱਪੜ ਚਮਤਕਾਰੀ ਹੈ। ਇਸ ਨਾਲ ਲਾਇਲਾਜ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਕੰਬਲ ਵਾਲੇ ਬਾਬਾ ਮੁੱਖ ਤੌਰ ‘ਤੇ ਗੁਜਰਾਤ ਦਾ ਰਹਿਣ ਵਾਲਾ ਹੈ ਪਰ ਹੁਣ ਰਾਜਸਥਾਨ ‘ਚ ਡੇਰਾ ਲਾ ਲਿਆ ਹੈ।