canada, usa ukPunjab

ਕੈਨੇਡਾ ਚ 65 ਮਿਲੀਅਨ ਡਾਲਰ ਦੀ ਨਸ਼ਾ ਤਸਕਰੀ ‘ਚ 3 ਪੰਜਾਬੀਆ ਦੇ ਗ੍ਰਿਫਤਾਰੀ ਵਾਰੰਟ ਜਾਰੀ

ਕੈਨੇਡਾ : Aman Nagra

ਪੀਲ ਰੀਜਨਲ ਪੁਲਿਸ, ਨਿਆਗਰਾ ਰੀਜਨਲ ਪੁਲਿਸ ਤੇ ਹੈਮਿਲਟਨ ਨਿਆਗਰਾ ਡਿਟੈਚਮੈਂਟ ਆਫ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਵਿੱਢੇ ’ਪ੍ਰਾਜੈਕਟ ਗੇਟਵੇਅ’ ਦੀ ਹੁਣ ਤੱਕ ਹੋਈ ਜਾਂਚ ਵਿਚ 65 ਮਿਲੀਅਨ ਡਾਲਰ ਦੀ ਨਸ਼ਾ ਤਸਕਰੀ ਸਾਹਮਣੇ ਆਈ ਹੈ ਤੇ ਇਸ ਮਾਮਲੇ ਵਿਚ ਤਿੰਨ ਪੰਜਾਬੀਆਂ ਦੀ ਸ਼ਮੂਲੀਅਤ ਬੇਨਕਾਬ ਹੋਈ ਹੈ।  ਇਸ ਸਾਰੇ ਮਾਮਲੇ ਵਿਚ ਕੁੱਲ 20 ਲੋਕ ਗ੍ਰਿਫਤਾਰ ਹੋਏ ਹਨ ਜਿਹਨਾਂ ਵਿਚ 3 ਪੰਜਾਬੀ ਸ਼ਾਮਲ ਸਨ। ਇਹਨਾਂ ਵਿਚ 42 ਸਾਲਾ ਹਰਪਾਲ ਭੰਗੂ, 24 ਸਾਲਾ ਮਹਿਕਦੀਪ ਮਾਨ ਤੇ 42 ਸਾਲਾ ਰਘੂਬੀਰ ਸ਼ੇਰਗਿੱਲ ਸ਼ਾਮਲ  ਹਨ। 

ਪੁਲਿਸ ਦੀ ਜਾਂਚ 14 ਸਤੰਬਰ ਨੂੰ ਮੁਕੰਮਲ ਹੋ ਗਈ ਹੈ ਤੇ ਇਸ ਮਾਮਲੇ ਵਿਚ ਅਣਗਿਣਤ ਗ੍ਰਿਫਤਾਰੀ ਵਾਰੰਟਾਂ ਦੀ ਤਾਮੀਲ ਕਰਵਾਈ ਗਈ ਹੈ। 
ਦੱਖਣੀ ਓਂਟਾਰੀਓ ਤੇ 10 ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ 175 ਪੁਲਿਸ ਅਫਸਰਾਂ ਨੇ ਬਰੈਂਪਟਨ, ਮਿਲਟਲ, ਕੋਰੋਲਡ, ਮਿਸੀਸਾਗਾ, ਐਟੋਬੀਕੋਕ, ਵੁਡਬ੍ਰਿਜ, ਨਿਆਗਰਾ ਫਾਲਜ਼, ਰਿਚਮੰਡ ਹਿੱਲ ਤੇ ਹੈਮਿਲਟਨ ਵਿਚ ਇਹਨਾਂ ਵਾਰੰਟਾਂ ਦੀ ਤਾਮੀਲ ਕਰਵਾਈ ਹੈ। 

 

 

Leave a Reply

Your email address will not be published.

Back to top button