PunjabPolitics

ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਭਾਰਤੀ ਹਵਾਈ ਫੌਜ ਦਾ ਪਾਇਲਟ ਬਣਿਆ ਗੁਰਸਿਮਰਨ

Gursimran quits Punjab Police job and becomes Indian Air Force pilot

Gursimran quits Punjab Police job and becomes Indian Air Force pilot

ਰੂਪਨਗਰ ਜ਼ਿਲ੍ਹੇ ਦੇ ਨੌਜਵਾਨ ਗੁਰਸਿਮਰਨ ਸਿੰਘ ਨੇ F-cat ਦੇ ਇਮਤਿਹਾਨ ਵਿੱਚ ਮੱਲਾਂ ਮਾਰਦੇ ਹੋਏ ਵੱਡੀ ਉਪਲਭਦੀ ਹਾਸਲ ਕੀਤੀ ਹੈ। ਗੁਰਸਿਮਰਨ ਸਿੰਘ ਭਾਰਤੀ ਹਵਾਈ ਫੌਜ ਵਿੱਚ ਪਾਇਲਟ ਬਣਨ ਜਾ ਰਿਹਾ ਹੈ। ਪੁੱਤਰ ਦੀ ਇਸ ਕਾਮਯਾਬੀ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਸਾਰਾ ਪਰਿਵਾਰ ਮਠਿਆਈ ਵੰਡ ਕੇ ਖੁਸ਼ੀ ਮਨਾ ਰਿਹਾ ਹੈ। ਉਥੇ ਹੀ ਇਸ ਕਾਮਯਾਬੀ ਦਾ ਸਿਹਰਾ ਗੁਰਸਿਮਰਨ ਨੇ ਆਪਣੇ ਪਰਿਵਾਰ ਨੂੰ ਦਿੱਤਾ ਹੈ।

 ਐਨਡੀਏ ਪ੍ਰੀਖਿਆ ਵਿੱਚ ਤਿੰਨ ਵਾਰ ਫੇਲ੍ਹ ਹੋਣ ਦੇ ਬਾਵਜੂਦ ਗੁਰਸਿਮਰਨ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਟੀਚੇ ਵੱਲ ਵਧਦੇ ਰਹੇ। 12ਵੀਂ ਤੋਂ ਬਾਅਦ, ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋ ਗਏ। ਹਾਲਾਂਕਿ ਉਨ੍ਹਾਂ ਨੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ। ਆਪਣੀ ਨੌਕਰੀ ਦੇ ਨਾਲ-ਨਾਲ, ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸੀਡੀਐਸ ਅਤੇ ਏਐਫਸੀਏਟੀ ਪ੍ਰੀਖਿਆਵਾਂ ਦੀ ਤਿਆਰੀ ਵੀ ਜਾਰੀ ਰੱਖੀ।

Gursimran Singh Rupnagar

 

ਗੌਰਤਲਬ ਹੈ ਕਿ ਗੁਰਸਿਮਰਨ ਸਿੰਘ ਭਾਰਤੀ ਹਵਾਈ ਫੌਜ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਇਹ ਨੌਕਰੀ ਕਰਦੇ ਹੋਏ ਹੀ ਉਸ ਨੇ 3 ਵਾਰ NDA ਦੇ ਪੇਪਰ ਦਿੱਤੇ। ਉਸ ਨੂੰ ਤਿੰਨ ਵਾਰ ਹੀ ਕਾਮਯਾਬੀ ਹਾਸਲ ਨਾ ਹੋ ਸਕੀ ਪਰ ਗੁਰਸਿਮਰਨ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ CDS ਅਤੇ F-cat ਦੇ ਇਮਤਿਹਾਨ ਵਾਰ ਵਾਰ ਦਿੰਦਾ ਰਿਹਾ। ਜਿਸ ਤੋਂ ਬਾਅਦ ਚੌਥੀ ਵਾਰ ਵਿੱਚ F-cat ਦਾ ਇਮਤਿਹਾਨ ਪਾਸ ਕਰਕੇ ਦੇਸ਼ ਦੇ 14 ਵਿੱਚੋਂ 8ਵੇਂ ਨੰਬਰ ‘ਤੇ ਜਗ੍ਹਾ ਬਣਾ ਲਈ। ਗੁਰਸਿਮਰਨ ਸਿੰਘ ਨੇ ਕਿਹਾ ਕਿ ‘ਇਸ ਮੁਕਾਮ ‘ਤੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਤੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਦੌਰਾਨ ਵੀ ਰਾਤਾਂ ਨੂੰ ਪੜ੍ਹ-ਪੜ੍ਹ ਕੇ ਗ੍ਰੇਜੂਏਸ਼ਨ ਮੁਕੰਮਲ ਕੀਤੀ। ਇਸ ਤੋਂ ਬਾਅਦ ਹੁਣ F-cat ਦਾ ਇਮਤਿਹਾਨ ਵੀ ਪਾਸ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਲ ਰੋਸ਼ਨ ਕੀਤਾ ਹੈ।’

ਗੁਰਸਿਮਰਨ ਨੇ ਦੱਸਿਆ ਕਿ ‘ਜਿਹੜਾ ਵੀ ਵਿਦਿਆਰਥੀ ਇਸ ਕੋਰਸ ਨੂੰ ਕਰਦਾ ਹੈ, ਉਹ ਇਹ ਨਾ ਸੋਚੇ ਕਿ ਪੜ੍ਹਾਈ ਕਰ ਕੇ ਹੀ ਇਸ ਵਿੱਚ ਸਫਲਤਾ ਮਿਲ ਸਕਦੀ ਹੈ, ਬਲਕਿ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਲੋਕਾਂ ਨਾਲ ਮਿਲਣਾ ਵਰਤਨਾ ਪੈਂਦਾ ਹੈ। ਘਰ ਦੇ ਕੰਮਾਂ ਵਿੱਚ ਯੋਗਦਾਨ ਦੇਣਾ ਪੈਂਦਾ ਹੈ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਨਾਲ ਵੀ ਸਫਲਤਾ ਮਿਲਦੀ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਦਾ ਮਨੋਬਲ ਵਧਦਾ ਹੈ ਅਤੇ ਗਿਆਨ ‘ਚ ਵਾਧਾ ਹੂੰਦਾ ਹੈ। ਮੈਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇਸ ਥਾਂ ਤੱਕ ਪਹੁੰਚਿਆਂ ਹਾਂ

Back to top button