PunjabpoliticalWorld

ਵੱਡੀ ਘਟਨਾ; ਉਡਦੇ ਜਹਾਜ਼ ਵਿਚ 2 ਪਾਇਲਟ ਹੋਏ ਚਪੇੜੋ ਚਪੇੜੀ- ਛਿੱਤਰ ਛਿਤਰੀ

ਏਅਰ ਫਰਾਂਸ ਦੀ ਉਡਾਣ ਵਿਚ ਪਾਇਲਟਾਂ ਦੇ ਵਿਚ ਮਾਰਕੁੱਟ ਦੀ ਅਜੀਬ ਘਟਨਾ ਸਾਹਮਣੇ ਆਈ ਹੈ। ਪਾਇਲਟ ਅਤੇ ਕੋ ਪਾਇਲਟ ਆਪਸ ਵਿਚ ਲੜ ਪਏ ਸੀ ਕਿ ਉਨ੍ਹਾਂ ਦੀ ਲੜਾਈ ਦੀ ਆਵਾਜ਼ ਕੌਕਪਿਟ ਤੋਂ ਬਾਹਰ ਤੱਕ ਆ ਰਹੀ ਸੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਰੂ ਦੇ ਬਾਕੀ ਮੈਂਬਰਾਂ ਨੇ ਕੌਕਪਿਟ ਵਿਚ ਵੜ ਕੇ ਦੋਵਾਂ ਨੂੰ ਅਲੱਗ ਅਲੱਗ ਕੀਤਾ।

ਤਦ ਜਾ ਕੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਜਾ ਸਕਿਆ। ਹਾਲ ਦੇ ਦਿਨਾਂ ਵਿਚ ਏਅਰ ਫਰਾਂਸ ਵਿਚ ਇਸ ਤਰ੍ਹਾਂ ਦੀ ਲਾਪਰਵਾਹੀ ਦੀ ਇਹ ਘੱਟੋ ਘੱਟ ਤੀਜੀ ਵੱਡੀ ਘਟਨਾ ਹੈ।
ਏਅਰ ਫਰਾਂਸ ਦੇ ਦੋਵੇਂ ਪਾਇਲਟਾਂ ਦੇ ਵਿਚ ਕੌਕਪਿਟ ਦੇ ਅੰਦਰ ਹੀ ਕਾਫੀ ਹੰਗਾਮਾ ਹੋ ਗਿਆ। ਦੋਵਾਂ ਨੇ ਇੱਕ ਦੂਜੇ ਦੇ ਕਾਲਰ ਫੜ ਲਏ ਅਤੇ ਇਨ੍ਹਾਂ ਦੇ ਵਿਚ ਹੱਥੋਪਾਈ ਦੀ ਵੀ ਰਿਪੋਰਟ ਸਾਹਮਣੇ ਆ ਰਹੀ ਹੈ। ਘਟਨਾ ਦੇ ਦੌਰਾਨ ਏਅਰ ਫਰਾਂਸ ਦਾ ਜਹਾਜ਼ ਜਿਨੇਵਾ ਅਤੇ ਪੈਰਿਸ ਦੇ ਵਿਚ ਉਡਾਣ ‘ਤੇ ਸੀ। ਪਹਿਲਾਂ ਇਹ ਰਿਪੋਰਟ ਲਾ ਟ੍ਰਿਬਿਊਨ ਨਾਂ ਦੇ ਅਖ਼ਬਾਰ ਵਿਚ ਛਪੀ ਸੀ।

Back to top button