IndiaEntertainment
ਸ਼ਮਸ਼ਾਨਘਾਟ ‘ਚ ਮਨਾਇਆ Happy birthday, ਕੇਕ ਕੱਟਿਆ

ਮਹਾਰਾਸ਼ਟਰ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਰਹਿਣ ਵਾਲੇ ਇਕ ਸ਼ਖਸ ਨੇ ਆਪਣੇ ਜਨਮਦਿਨ ਉਤੇ ਸ਼ਮਸ਼ਾਨਘਾਟ ਵਿਚ ਪਾਰਟੀ ਦਿੱਤੀ। ਪਾਰਟੀ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਬਕਾਇਦਾ ਬਰਿਆਨੀ ਤੇ ਕੇਕ ਪਰੋਸਿਆ ਗਿਆ। ਸ਼ਮਸ਼ਾਨ ਵਿਚ ਬਰਥਡੇ ਪਾਰਟੀ ਮਨਾਉਣ ਲਈ 100 ਤੋਂ ਜ਼ਿਆਦਾ ਲੋਕ ਪਹੁੰਚੇ ਸਨ।
ਜਾਣਕਾਰੀ ਮੁਤਾਬਿਕ ਮਾਮਲਾ ਠਾਣੇ ਦੇ ਕਲਿਆਣ ਸ਼ਹਿਰ ਦਾ ਹੈ। ਇਥੇ ਰਹਿਣ ਵਾਲੇ 54 ਸਾਲਾ ਗੌਤਮ ਰਤਨ ਮੋਰੇ ਨੇ ਆਪਣੇ ਜਨਮਦਿਨ ਉਤੇ ਇਸ ਤਰ੍ਹਾਂ ਦਾ ਅਜੀਬੋਗਰੀਬ ਆਯੋਜਨ ਕੀਤਾ ਗਿਆ। ਮੋਰੇ ਨੇ ਦੱਸਿਆ ਕਿ ਉਨ੍ਹਾਂ ਦੇ ਜਨਮਦਿਨ ਤੋਂ ਜ਼ਿਆਦਾ ਮਹਿਲਾਵਾਂ ਤੇ ਬੱਚਿਆਂ ਸਣੇ 100 ਲੋਕ ਪੁੱਜੇ ਸਨ।












