PoliticsPunjabWorld

ਕੈਨੇਡਾ ਦੀਆਂ ਸੜਕਾਂ ‘ਤੇ ਖਾਲਿਸਤਾਨੀਆਂ ਦਾ ਰੋਸ ਪ੍ਰਦਰਸ਼ਨ, ਤਿਰੰਗੇ ਨੂੰ ਲਾਈ ਅੱਗ

ਕੈਨੇਡਾ ‘ਚ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਭਾਰਤ ਸਰਕਾਰ ਪ੍ਰਤੀ ਰੋਸ ਵਧ ਰਿਹਾ ਹੈ। ਖਾਲਿਸਤਾਨ ਪੱਖੀ ਸਿੱਖ ਭਾਰਤ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਲੰਘੇ ਦਿਨ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਖਾਲਿਸਤਾਨੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖਾਲਿਸਤਾਨੀ ਸਮਰਥਕ ਮਾਈਕ ਤੇ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚੇ। ਇਸ ਪ੍ਰਦਰਸ਼ਨ ਵਿੱਚ ਭਾਰਤੀ ਤਿਰੰਗੇ ਦਾ ਮੁੜ ਅਪਮਾਨ ਕੀਤਾ ਗਿਆ। ਖਾਲਿਸਤਾਨੀਆਂ ਨੇ ਤਿਰੰਗੇ ਨੂੰ ਅੱਗ ਲਾ ਦਿੱਤੀ।

ਅਹਿਮ ਗੱਲ ਹੈ ਕਿ ਕੈਨੇਡੀਅਨ ਪੁਲਿਸ ਵੀ ਤਿਰੰਗੇ ਨੂੰ ਅੱਗ ਲਾਉਣ ਤੋਂ ਰੋਕਣ ਲਈ ਅੱਗੇ ਨਹੀਂ ਆਈ। ਕੈਨੇਡਾ ‘ਚ ਤਿੰਨ ਦਿਨਾਂ ‘ਚ ਖਾਲਿਸਤਾਨੀਆਂ ਦਾ ਇਹ ਦੂਜਾ ਅਜਿਹਾ ਰੋਸ ਪ੍ਰਦਰਸ਼ਨ ਹੈ।

Back to top button