JalandharWorld

ਕੈਨੇਡਾ: ਵਿਧਾਨ ਸਭਾ ਚੋਣਾਂ ‘ਚ ਇਸ ਵਾਰ 7 ਪੰਜਾਬੀਆਂ ਨੇ ਜਿੱਤ ਦੇ ਗੱਡੇ ਝੰਡੇ

ਕੈਨੇਡਾ, ਅਲਬਰਟਾ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ 7 ਪੰਜਾਬੀਆਂ ਨੇ ਜਿੱਤ ਦਾ ਸਿਹਰਾ ਚੁੰਮਿਆਂ ਹੈ। ਇਨ੍ਹਾਂ ਚੋਣਾਂ ਵਿਚ ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ ਕੈਲਗਰੀ ਅਤੇ ਐਡਮਿੰਟਨ ਵਿਚ ਐਨਡੀਪੀ ਅਤੇ ਯੂਸੀਪੀ ਵੱਲੋਂ ਪੰਜਾਬੀ ਵਸੋਂ ਵਾਲੇ ਵੱਖ-ਵੱਖ ਹਲਕਿਆਂ ਵਿਚ 9-9 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ ਜਿਨ੍ਹਾਂ ਵਿੱਚੋਂ ਐਨਡੀਪੀ ਦੇ 5 ਅਤੇ ਯੂਸੀਪੀ ਦੇ 2 ਆਗੂ ਸਫਲਤਾ ਹਾਸਲ ਕਰ ਸਕੇ ਹਨ ਅਤੇ ਬਾਕੀ 11 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਜਿੱਤਣ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਕੈਲਗਰੀ ਫਾਲਕਿਨਰਿਜ ਤੋਂ ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ, ਕੈਲਗਰੀ ਨਾਰਥ ਈਸਟ ਤੋਂ ਐਨਡੀਪੀ ਦੇ ਗੁਰਿੰਦਰ ਬਰਾੜ, ਕੈਲਗਰੀ ਮੈਕਾਲ ਭੁੱਲਰ ਤੋਂ ਐਨਡੀਪੀ ਦੇ ਇਰਫਾਨ ਸਾਬਿਰ, ਐਡਮਿੰਟਨ ਵਾਈਟਮਡ ਤੋਂ ਐਨਡੀਪੀ ਦੀ ਰਾਖੀ ਪੰਚੋਲੀ, ਐਡਮਿੰਟਨ ਮੀਡੋਜ਼ ਤੋਂ ਐਨਡੀਪੀ ਦੇ ਜਸਵੀਰ ਦਿਓਲ, ਕੈਲਗਰੀ ਨਾਰਥ ਵੈਸਟ ਤੋਂ ਯੂਸੀਪੀ ਦੀ ਰਾਜਨ ਸਾਹਨੀ ਅਤੇ ਕੈਲਗਰੀ ਈਸਟ ਤੋਂ ਯੂਸੀਪੀ ਦੇ ਪੀਟਰ ਸਿੰਘ ਕਾਮਯਾਬ ਹੋਏ ਹਨ।

Leave a Reply

Your email address will not be published. Required fields are marked *

Back to top button