Jalandhar

ਮਾਮਲਾ ਜਬਰੀ ਕਬਜ਼ੇ ਦਾ: ਜਲੰਧਰ ਦੇ ਕਾਂਗਰਸੀ ਕੌਂਸਲਰ ਸਮੇਤ 3 ਲੋਕਾਂ ਖ਼ਿਲਾਫ਼ FIR ਦਰਜ

ਜਲੰਧਰ/GIN

ਜਲੰਧਰ ‘ਚ NRI ਦੇ ਪਲਾਟ ’ਤੇ ਜਬਰੀ ਕਬਜ਼ਾ ਕਰਨ ਦੇ ਦੋਸ਼ ਹੇਠ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਸਮੇਤ 3 ਲੋਕਾਂ ਖ਼ਿਲਾਫ਼ ਕੇਸ ਦਰਜ
ਜਲੰਧਰ ਦੇ ਥਾਣਾ ਰਾਮਾਮੰਡੀ ਦੀ ਪੁਲੀਸ ਨੇ ਐਨਆਰਆਈ ਦੇ ਪਲਾਟ ’ਤੇ ਜਬਰੀ ਕਬਜ਼ਾ ਕਰਨ ਦੇ ਦੋਸ਼ ਹੇਠ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਸਮੇਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਅਨੁਸਾਰ ਰਾਮਾਮੰਡੀ ਲਾਲ ਹਸਪਤਾਲ ਨੇੜੇ ਐਨ.ਆਰ.ਆਈ ਦੇ ਪਲਾਟ ‘ਤੇ ਜ਼ਬਰਦਸਤੀ ਕਬਜ਼ਾ ਕਰਨ ਗਏ ਕਾਂਗਰਸੀ ਕੌਂਸਲਰਾਂ ਮਨਦੀਪ ਜੱਸਲ, ਆਸ਼ੂ ਅਤੇ ਜਸਵੰਤ ਸਿੰਘ ਬਾਗਲ ਵਿਰੁੱਧ ਥਾਣਾ ਸਦਰ ਵਿਖੇ ਧਾਰਾ 447, 448, 511, 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਟੇਸ਼ਨ ਰਾਮਾਮੰਡੀ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Leave a Reply

Your email address will not be published. Required fields are marked *

Back to top button