ਜਲੰਧਰ ਦੇ ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਪੁੱਤਰ ਹਿਮਾਂਸ਼ੂ ਸੋਂਧੀ ‘ਤੇ ਹਮਲਾ ਕਰਨ ਵਾਲੇ ਬਦਮਾਸ਼ ਪੰਚਮ ਨੂਰ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ। ਪੰਚਮ ਨਾਲ ਪੁਨੀਤ ਸੋਨੀ ਉਰਫ ਪਿੰਪੂ ਤੇ ਦੀਪਕ ਭੱਟੀ ਨੇ ਜ਼ਮਾਨਤ ਦੀ ਅਰਜ਼ੀ ਲਾਈ ਸੀ ਪਰ ਅਦਾਲਤ ਨੇ ਉਸ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ। ਹੁਣ ਮੁਲਜ਼ਮ ਪੰਚਮ, ਪਿੰਪੂ ਤੇ ਦੀਪਕ ਜ਼ਮਾਨਤ ਰੱਦ ਹੋਣ ਤੋਂ ਬਾਅਦ ਹਾਈ ਕੋਰਟ ਦੀ ਸ਼ਰਨ ਲੈ ਸਕਦੇ ਹਨ।









