JalandharPunjab

ਜਲੰਧਰ ਚ ਟਰੈਕਟਰ ਚੋਰ ਲੁਟੇਰਿਆਂ ਅਤੇ ਸਟੋਰ ਮਾਲਕਾਂ ‘ਚ ਫਾਇਰਿੰਗ, ਇਕ ਲੁਟੇਰੇ ਦੀ ਮੌਤ, ਦੂਜਾ ਜ਼ਖ਼ਮੀ

ਮਲਸੀਆਂ ਨੇੜਲੇ ਪਿੰਡ ਫਾਜਲਵਾਲ ਵਿਖੇ ਇਕ ਕੋਲਡ ਸਟੋਰ ‘ਤੇ ਫਾਰਮ ਹਾਊਸ ‘ਚੋਂ ਤਿੰਨ ਟਰੈਕਟਰ ਚੋਰੀ ਕਰਕੇ ਭੱਜ ਰਹੇ ਲੁਟੇਰਿਆਂ ਅਤੇ ਸਟੋਰ ਮਾਲਕਾਂ ‘ਚ ਆਹਮੋ-ਸਾਹਮਣੀ ਫਾਇਰਿੰਗ ਹੋਣ ਕਾਰਨ ਇਕ ਲੁਟੇਰੇ ਦੀ ਮੌਤ ਹੋ ਗਈ। ਇਸ ਦੌਰਾਨ ਦੂਜੇ ਲੁਟੇਰੇ ਨੂੰ ਜ਼ਖ਼ਮੀ ਹਾਲਤ ‘ਚ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਐੱਸਪੀ (ਡੀ) ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਤੇ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜ਼ਖ਼ਮੀ ਲੁਟੇਰੇ ਨੇ ਪੁੱਛਿਗਿੱਛ ਦੌਰਾਨ ਦੱਸਿਆ ਹੈ ਕਿ ਕੁੱਲ 6 ਜਣਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਮੁਕਾਬਲਾ ਹੋਣ ਕਾਰਨ ਇਕ ਦੀ ਮੌਤ ਹੋ ਗਈ ਤੇ 4 ਹੋਰ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਰਾਰ ਹੋਏ ਲੁਟੇਰਿਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

Back to top button