India

ਹਰਵਿੰਦਰ ਰਿੰਦਾ ਨੇ ਖ਼ੁਦ ਪੋਸਟ ਪਾ ਕੇ ਕੀਤਾ ਵੱਡਾ ਦਾਅਵਾ? ਕਹਿੰਦਾ ”ਮੈਂ ਜਿਊਂਦਾ ਹਾਂ, ਚੜ੍ਹਦੀ ਕਲਾਂ ‘ਚ ਹਾਂ” !

ਅੱਤਵਾਦੀ ਹਰਵਿੰਦਰ ਰਿੰਦਾ ਦੇ ਨਾਂਅ ਤੋਂ ਸੋਸ਼ਲ ਮੀਡਿਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿੰਦਾ ਜਿਉਂਦਾ ਹੈ। ਮੀਡਿਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਪੋਸਟ ਸਾਹਮਣੇ ਆਈ ਹੈ। ਇਸ ਪੋਸਟ ‘ਚ ਕਿਹਾ ਗਿਆ ਹੈ ਉਸਦੀ ਮੌਤ ਦੀ ਝੂਠੀ ਖ਼ਬਰ ਚਲਾਈ ਜਾ ਰਹੀ ਹੈ। ਉਹ ਜਿਉਂਦਾ ਹੈ ਤੇ ਚੜ੍ਹਦੀ ਕਲਾਂ ‘ਚ ਹੈ।

ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਲੰਡਾ ਨਾਂਅ ਦੇ ਇਕ ਸੋਸ਼ਲ ਮੀਡਿਆ ਅਕਾਊਂਟ ਤੋਂ ਇਹ ਪੋਸਟ ਵਾਇਰਲ ਹੋਈ ਹੈ। ਇਸ ‘ਚ ਲਿਖਿਆ ਹੈ ਕਿ ਰਿੰਦਾ ਚੜ੍ਹਦੀ ਕਲਾਂ ‘ਚ ਹੈ ਤੇ ਚੜਦੀ ਕਲਾ ਚ ਰਹੇਗਾ।ਜ਼ਿਕਰਯੋਗ ਹੈ ਕਿ ਮੀਡਿਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖ਼ਬਰ ਸ਼ਨੀਵਾਰ ਤੋਂ ਸਾਹਮਣੇ ਆ ਰਹੀ ਹੈ ਕਿ ਹਰਵਿੰਦਰ ਰਿੰਦਾ ਦੀ ਮੌਤ ਹੋ ਗਈ ਹੈ।

ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਨੂੰ ਲੈ ਸਸਪੈਂਸ ਬਰਕਰਾਰ, ਹੁਣ ਇਹ ਪੋਸਟ ਆਈ ਸਾਹਮਣੇ !

ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਵਿਚ ਮੌਤ ਹੋਣ ਦੀ ਖ਼ਬਰ (Terrorist Harwinder Singh Rinda died) ਸਾਹਮਣੇ ਆਈ ਹੈ। ਇਸ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਵੱਲੋਂ ਵੀ ਲਈ ਗਈ ਸੀ, ਹਾਲਾਂਕਿ ਮੌਤ ਕਾਰਨ ਸਪੱਸ਼ਟ ਨਹੀਂ ਹਨ। ਪਰ, ਇਸ ਮਾਮਲੇ ਵਿੱਚ ਸਸਪੈਂਸ ਹੋਰ ਵੱਧ ਗਿਆ ਹੈ, ਕਿਉਂਕਿ ਹੁਣ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਕਿ, “ਮੈਂ ਬਿਲਕੁਲ ਠੀਕ ਹਾਂ।”

 

Leave a Reply

Your email address will not be published. Required fields are marked *

Back to top button