
EP 3..ਹਕੂਮਤ ਸਮੇਤ ਆਪਣਿਆ ਨੂੰ ਅਜ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ਾ ਵਰਗਾ ਸੰਤ ਸਿਪਾਹੀ ਬਣਨ ਤੋਂ ਡਰ ਕਿਉ??
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੀ ਤਸਵੀਰ ਉਪਰ ਜਾ ਝੰਡੇ ਉਪਰ ਗੁੰਡੇ ਅਨਸਰਾਂ ਨੂੰ ਰੋਕਣ ਦਾ ਕੋਈ ਅਧਿਕਾਰ ਨਹੀ
ਕੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਣ ਵਾਲੇ 28,ਮਾਰਚ ਦੇ ਜਰਨਲ ਇਜਲਾਸ ਚ ਮੈਬਰ ਸ੍ਰੋਮਣੀ ਕਮੇਟੀ ਸਾਹਿਬਾਨ ਦੀ ਮਰੀ ਹੋਈ ਜ਼ਮੀਰ ਜਾਗ ਸਕਦੀ ਹੈ?? ਜਾ ਬਾਦਲ ਧਾਮੀ ਪੈਕਜ ਲਾਗੂ ਕਰ ਕੇ ਪੰਥ ਸੋਚ,ਤੇ ਸਿੱਖ ਭਾਵਨਾਵਾਂ ਨੂੰ ਡੂੰਘਾ ਟੋਆ ਪੁੱਟ ਕੇ ਦਬ ਦਿੱਤਾ ਜਾਵੇਗਾ।
,,,,,,,,,,,,,,,,,,,,,,
ਸਾਕਾ ਨੀਲਾ ਤਾਰਾ ਮਤਲਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਅੰਮ੍ਰਿਤਸਰ ਅਤੇ 37 ਦੇ ਲਗਭਗ ਹੋਰ ਗੁਰਦੁਆਰਿਆ ਸਮੇਤ ਡੇਰਿਆਂ ਉਪਰ ਭਾਰਤ ਸਰਕਾਰ ਦੀ ਫੌਜ ਦਾ ਸਿੱਖ ਕੌਮ ਉਪਰ ਵੱਡਾ ਹਮਲਾ ਸੀ। ਜਿਹੜਾ ਭਾਰਤ ਦੀ ਹਕੂਮਤ ਦੀ ਇਕ ਸੋਚੀ ਸਮਝੀ ਸਾਜ਼ਿਸ਼ ਸੀ। ਸਿੱਖਾ ਨੇ ਇਸ ਫੌਜੀ ਹਮਲੇ ਤੋ ਪਹਿਲਾ ਇਹ ਕਹਿ ਦਿੱਤਾ ਸੀ। ਕੀ ਅਗਰ ਭਾਰਤ ਦੀ ਫੌਜ ਅਜਿਹਾ ਸਿੱਖ ਗੁਰਧਾਮਾਂ ਉਪਰ ਹਮਲਾ ਕਰੇਗੀ ਤਾਂ ਇਹ ਖਾਲਿਸਤਾਨ ਦੀ ਨੀਹ ਰੱਖਣਾ ਹੋਵੇਗਾ ਮਤਲਬ ਭਾਰਤ ਨੂੰ ਇਹ ਸਿੱਖ ਧਰਮ ਉਪਰ ਅਜਿਹਾ ਹਮਲਾ ਕਰਨ ਤੋ ਰੋਕਣ ਦੀ ਹਦਾਇਤ ਕੀਤਾ ਸੀ।
ਗਿੰਣੀ ਮਿਥੀ ਸਾਜਸ਼ ਅਧੀਨ ਇਹ ਸਿੱਖੀ ਅਥਵਾ ਸਿੱਖ ਧਰਮ ਉਪਰ ਹਮਲਾ ਸੀ। ਭਾਰਤ ਸਰਕਾਰ ਸਿੱਖਾ ਨੂੰ ਦਬਾਉਣ ਲਈ ਇਹ ਹਮਲਾ ਕਰੇਗੀ,ਇਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ਾ ਦਾ ਸ੍ਰੀ ਦਰਬਾਰ ਸਾਹਿਬ ਕੰਮਲੈਕਸ ਵਿਚ ਹੋਣਾ ਜਾ ਨਾਹ ਹੋਣਾ ਨੂੰ ਇਸ ਹਮਲੇ ਨਾਲ ਨਹੀ ਜੋੜ ਕੇ ਵੇਖਣਾ ਚਾਹੀਦਾ,ਜੇਕਰ ਸ੍ਰੀ ਦਰਬਾਰ ਦਰਬਾਰ ਸਾਹਿਬ ਕੰਮਲੈਕਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਸਨ ਤਾਂ ਹੋਰ ਦੂਸਰੇ ਇਤਿਹਾਸਿਕ ਗੁਰਦੁਆਰਿਆ ਸਮੇਤ ਡੇਰਿਆਂ ਉਪਰ ਭਾਰਤ ਦੀ ਫੌਜ ਕੋਲੋ ਸਿਆਸਤਦਾਨਾਂ ਨੇ ਹਮਲਾ ਕਿਉ ਕਰਵਾਇਆ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਨੇ ਇਹ ਆਖਿਆ ਸੀ ਜੇਕਰ ਭਾਰਤ ਦੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਕਰੇਗੀ ਤਾਂ ਸਿੱਖ ਉਸ ਦਾ ਡਟ ਕੇ ਮੁਕਾਬਲਾ ਕਰਨ ਲਈ ਮਜਬੂਰ ਹੋਣਗੇ। ਉਹਨਾਂ ਮਹਾਪੁਰਸ਼ਾ ਨੇ ਅੰਤਿਮ ਸੁਆਸਾ ਤਕ ਫੌਜ ਨਾਲ ਲੜ ਕੇ ਸ਼ਹਾਦਤ ਪਾਉਣ ਦਾ ਸੰਕਲਪ ਕੀਤਾ ਸੀ।
ਨੇੜਲੇ ਰਹਿਣਾ ਵਾਲੇ ਇਹ ਜਾਣਦੇ ਸਨ ਕਿ ਮਹਾਪੁਰਸ਼ ਬਚਨ ਕੇ ਬਲੀ ਹਨ। ਜਿਹੜਾ ਕਹਿੰਦੇ ਸਨ ਉਹ ਕਰਦੇ ਸਨ। ਉਹਨਾਂ ਦੁਆਰਾ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਹੋਣਾ ਭਾਰਤ ਸਰਕਾਰ ਦੀ ਸਿਆਸਤ ਤੇ ਕਾਬਜ ਧਿਰ ਦੁਆਰਾ ਬਣਾਏ ਹਾਲਾਤ ਜੁੰਮੇਵਾਰ ਹਨ। ਉਹਨਾਂ ਸ਼ਹੀਦ ਹੋਣ ਤੋ ਪਹਿਲਾ ਅੰਤਮ ਅਰਦਾਸ ਵਿੱਚ ਇਹ ਗਲ ਆਖੀ ਸੀ ਕੀ ਉਹ ਖਾਲਸਤਾਨ ਦੀ ਪ੍ਰਾਪਤੀ ਦੀ ਮੰਜਿਲ ਤੱਕ ਬਾਰ ਬਾਰ ਜੰਮਦੇ ਰਹਿਣਗੇ। ਭਾਰਤ ਸਰਕਾਰ ਸੋਚੋ ਕੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੇ ਬਚਨ ਅਨੁਸਾਰ ਕਿੰਨੀ ਵਾਰ ਸ਼ਹੀਦ ਕਰਨਾ ਕਿੰਨੀ ਵਾਰ ਜੇਲ ਅੰਦਰ ਬੰਦ ਕਰਨਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੀ ਅਵਾਜ ਨੂੰ ਸ਼ਹੀਦ ਕਰਨ ਨਾਲ ਜਾ ਜੇਲ ਅੰਦਰ ਬੰਦ ਕਰਨ ਨਾਲ ਅਵਾਜ ਬੁਲੰਦ ਹੋਣੋਂ ਹਟ ਨਹੀ ਸਕਦੀ ਸਗੋ ਅਜ ਭਾਰਤ ਦੀ ਹਕੂਮਤ ਦੇਸ਼ ਦੇ ਕਾਨੂੰਨ ਬਣਾਉਣ ਵਾਲੀ ਉੱਚ ਜਮਾਤ ਰਾਜ ਸਭਾ ਅੰਦਰ ਗ੍ਰਹਿ ਮੰਤਰੀ ਦੁਆਰਾ ਮੇਜ ਥਪ ਥਪਾਉਂਦੇ ਬੈਠੇ ਸਮਰਥਕਾਂ ਨਾਲ ਇਹ ਕਹਿਣਾ ਪਿਆ ਕਿ ਅਸੀ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਬਣਨ ਦੀ ਕੋਸ਼ਿਸ਼ ਕਰਦੇ ਹਨ ਕਰਕੇ ਉਸ ਨੂੰ ਅਸਾਮ ਦੀ ਡੀਬੁਰੁਗੜ ਜੇਲ ਚ ਬੰਦ ਕੀਤਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ। ਮਤਲਬ ਅਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਨੂੰ ਭਾਰਤ ਅੰਦਰ ਮੁੜ ਨਹੀ ਪੈਦਾ ਹੋਣ ਦੇਣਾ, ਪਰ ਭਾਰਤ ਦਾ ਗ੍ਰਹਿ ਮੰਤਰੀ ਇਹ ਭੁੱਲ ਗਿਆ ਪੈਦਾ ਹੋਣ ਲਈ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਥਾ ਹੋ ਸਕਦੀ ਜਰੂਰੀ ਨਹੀ ਕੀ ਭਾਰਤ ਵਿਚ ਹੀ ਸੰਤ ਜੀ ਜਨਮ ਲੈਣ, ਪਰ ਇਹ ਸਪਸਟ ਹੈ ਕੀ ਸਿੱਖ ਕੌਮ ਦੀ ਗੁਲਾਮੀ ਨੂੰ ਖਤਮ ਕਰਨ ਲਈ ਸਿੱਖਾ ਦੀ ਲੜਾਈ ਹਕੂਮਤ ਨਾਲ ਜਾਰੀ ਹੈ।
ਹਕੂਮਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਵਿੱਚੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਨੂੰ ਮਹਿਸੂਸ ਕੀਤਾ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਰਦਾਸ ਸਦਕਾ ਹੀ ਹੋਇਆ ਹੈ। ਸਿੱਖ ਪੰਥ ਦੇ ਵੱਡੇ ਵਿਦਵਾਨ ਬਲਬੀਰ ਸਿੰਘ ਭਰਭੂਰ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਕੱਠ ਵਿੱਚ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅਮ੍ਰਤਸਰ ਵਿਖੇ ਬੜੇ ਜੋਸ਼ ਭਰੇ ਲਹਿਜੇ ਵਿਚ ਭਾਵਕ ਹੋ ਕੇ ਕਿਹਾ ਸੀ,,,,,,, ਕੀ ਹਕੂਮਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਸ ਸਿੱਖ ਵਿੱਚੋ ਨਜਰ ਆਊਂਗਾ,ਉਹ ਸਿੱਖ ਬਚਾ ਹੋਵੇ,ਬਜ਼ੁਰਗ ਹੋਵੇ,ਕੋਈ ਵੀ ਧੀ ਪੁੱਤਰ ਹੋਵੇ ਉਸ ਨੂੰ ਭਾਰਤ ਬਰਦਾਸਤ ਨਹੀ ਕਰੇਗਾ। ਕਿਉਕੀ ਭਾਰਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਵਿੱਚੋ ਖਾਲਿਸਤਾਨ ਨਜਰ ਆਉਂਦਾ ਹੈ। ਭਾਰਤ ਹੁਣ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਵੀ ਬਰਦਾਸਤ ਨਹੀ ਕਰਦਾ ਉਹ ਭਾਵੇਂ ਟੀਸ਼ਰਟ ਤੇ ਹੋਵੇ ਜਾ
ਝੰਡੇ ਉਪਰ ਹੋਵੇ। ਭਾਰਤ ਦੀ ਹਕੂਮਤ ਉਸ ਟੀਸ਼ਰਟ ਨੂੰ ਵੇਚਣ ਛਾਪਣ ਤੇ ਝੰਡੇ ਲਗਾਉਣ ਵਾਲਿਆ ਗੱਭਰੂਆ ਉਪਰ ਗੇਰ ਕਾਨੂੰਨੀ ਤੌਰ ਤੇ ਐੱਫ ਆਈ ਆਰ ਦਰਜ ਕਰ ਸਕਦੀ ਹੈ।
ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਾਰੇ ਗੁਰਦੁਆਰਿਆ ਦੇ ਬਾਹਰ ਸਾਰੇ ਮੁਲਕਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੀ ਫੋਟੋ ਵਾਲੀਆਂ ਟੀਸ਼ਰਟਾ ਤੇ ਝੰਡੇ ਸਭ ਤੋਂ ਵੱਧ ਵਿਕਦੇ ਹਨ।
ਵਪਾਰ ਜੋਰਦਾਰ ਢੰਗ ਤਰੀਕੇ ਨਾਲ ਚਲਦਾ ਹੈ। ਅੱਜ ਇੰਟਰਨੈੱਟ ਤੇ ਘਰ ਬੈਠੇ ਸੰਤ ਜੀ ਦੀਆਂ ਫੋਟੋ,ਤਸਵੀਰਾ,ਝੰਡੇ ,ਲਿਟਰੇਚਰ ਉਪਲਭਧ ਹੈ। ਘਰ ਘਰ ਸੰਤ ਜੀ ਦੀ ਤਸਵੀਰ ਡਰਾਇੰਗ ਰੂਮ ਵਿਚ ਲਗੀ ਹੋਈ ਹੈ।
,,,,(,1) ਮਾਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਝੰਡੇ ਦਾ
ਸਵਾਲ ਇਹ ਹੈ ਕਿ ਹਕੂਮਤ ਸਿੱਖਾ ਦੀ ਤਾਕਤ ਨੂੰ ਵੰਡੀਆਂ ਪਾਕਾ ਇਹਨਾ ਨੂੰ ਗੁਰਦੁਆਰਿਆ ਅਤੇ ਪੰਜਾਬ ਦੀ ਸਿਆਸਤ ਤੋ ਜ਼ੀਰੋ ਕਰਨ ਦਾ ਇਰਾਦਾ ਰੱਖਦੀ ਹੈ। ਪੂਰੀ ਤਰਾ ਗੁਰਦੁਆਰਾ ਪ੍ਰਬੰਧ ਆਪਣੇ ਬੰਦਿਆਂ ਰਾਹੀਂ ਹਥਿਆਉਣਾ ਚਾਹੁੰਦੀ ਹੈ। ਉਹ ਪੰਜਾਬ ਤੋ ਬਾਹਰ ਸਾਰੀਆਂ ਸਟੇਟਾ ਵਿਚ ਅਜਿਹਾ ਕਰ ਚੁੱਕੀ ਹੈ। ਆਮ ਪਾਰਟੀ ਵੀ ਅਸਲ ਚ ਆਰ ਐਸ ਐਸ ਦੀ ਸੰਤਾਨ ਸੀ। ਭਾਜਪਾ ਤਾਂ ਆਰ ਐੱਸ ਐੱਸ ਦਾ ਰਾਜਨਇਕ ਵਿੰਗ ਹੈ। ਜੂਸ ਦਾ ਮਕਸਦ ਆਰ ਐੱਸ ਐੱਸ ਦਾ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰਨਾ ਹੈ। ਆਰ ਐੱਸ ਐੱਸ ਨੇ ਹਿਮਾਚਲ ਦੀਸ ਬਸਾ ਉਪਰ ਸ੍ਰੀ ਅਮ੍ਰਤਸਰ ਵਿਚ ਖਾਲਸਤਾਨ ਲਿਖਿਆ ਹੈ। ਜਿਸ ਦਾ ਮਤਲਬ ਹਿੰਦੂ ਸਮਾਜ ਨੂੰ ਭੜਕਾ ਕੇ ਉਹਨਾਂ ਦੀ ਹਮਦਰਦੀ ਨੂੰ ਕਾਂਗਰਸ ਨਾਲੋਂ ਨਾਤਾ ਖਤਮ ਕਰਨਾ ਹੈ। ਕੁੱਲੂ ਦਾ ਅਮਨ ਸੂਦ ਵੀ ਭਾਜਪਾ ਦਾ ਗੁਪਤ ਏਜੰਡਾ ਲਾਗੂ ਕਰਨ ਲਈ ਉਹ ਜਿਲਾ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਯਤਨਸ਼ੀਲ ਹੈ।ਅਤੇ ਮੁੱਖ ਮੰਤਰੀ ਦੇ ਨਾਮ ਮੰਗ ਪਤਰ ਦੇਦਿਆ ਡਿਪਟੀ ਕਮਿਸ਼ਨਰ ਕੁੱਲੂ ਨੂੰ ਕਹਿੰਦਾ ਹੈ,ਉਸ ਨੇ ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੇ ਝੰਡੇ ਗੁਰਦੁਆਰਾ ਸਹਿਬਾਨ ਦੇ ਯਾਤਰਾ ਕਰਨ ਆਏ ਸ਼ਰਧਾਲੂ ਕੋਲੋ ਖੋਹੇ ਹਨ। ਮੇਰੀ ਕਾਰ ਵਿਚ ਰੱਖੇ ਹੋਏ ਹਨ। ਜੇਕਰ ਸਰਕਾਰ ਇਹ ਝੰਡੇ ਨਹੀ ਉਤਾਂਰੇਗੀ ਉਹ ਖ਼ੁਦ ਇਹ ਕੰਮ ਆਪਣੀ ਟੀਮ ਲੈਕੇ ਕਰੇਗਾ। ਮਤਲਬ ਕਾਨੂੰਨ ਦਾ ਕੰਮ ਉਹ ਕਰੇਗਾ। ਹਿਮਾਚਲ ਦੀਆਂ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਲਾ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਹਾਲਾਤ ਕੰਟਰੋਲ ਕਰਨ ਲਈ ਆਖਿਆ ਹੈ। ਕਿਉਕੀ ਕਾਂਗਰਸ ਦੀ ਸਰਕਾਰ ਹੈ। ਭਾਜਪਾ ਅਸਿੱਧੇ ਢੰਗ ਨਾਲ ਸੰਤ ਜਰਨੇਲ ਸਿੰਘ ਭਿੰਡਰਾ ਵਾਲੇ ਨੂੰ ਟਾਰਗੇਟ ਕਰ ਮਾਹੌਲ ਨੂੰ ਆਪਣੇ ਹੱਕ ਵਿੱਚ ਸਿਰਜਿਆ ਜਾਣ ਵਾਸਤੇ ਕੰਮ ਕਰ ਰਹੀ ਹੈ। ਹਰਿਆਣਾ ਚ ਪੰਜਾਬ ਰੋਡਵੇਜ ਦੀਆਂ ਬਸਾ ਨੂੰ ਰੋਕ ਕੇ ਖਾਲਿਸਤਾਨ ਮੁਰਦਾਬਾਦ ਦੇ ਨਾਹਰੇ ਲਗਾ ਰਹੀ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਝੰਡੇ ਨੂੰ ਖ਼ਾਲਸਤਾਨੀ ਝੰਡਾ ਬਣਾ ਕੇ ਪੇਸ਼ ਕਰਕੇ ਹਿੰਦੂ ਸਿੱਖਾ ਅੰਦਰ ਦੁਸ਼ਮਣੀ ਨਿਭਾਉਣ ਲਈ ਅਪਣਾ ਯੋਗਦਾਨ ਪਾਂ ਰਹੀ ਹੈ। ਇਹ ਇੱਕ ਵੋਟਾ ਬਟੋਰਨ ਵਾਲੀ ਸਿਆਸਤ ਹੈ। ਭਾਜਪਾ ਪੰਜਾਬ ਚ 2027 ਨੂੰ ਸਰਕਾਰ ਬਣਾ ਕੇ ਅਗਲੀ ਸਰਕਾਰ ਹਿਮਾਚਲ ਚ ਬਣਾਉਣ ਵਾਸਤੇ ਹੋਮ ਵਰਕ ਕਰ ਰਹੀ ਹੈ। ਹਿਮਾਚਲ ਚ ਸਾਰੇ ਵਰਗਾਂ ਚ ਭਾਈਚਾਰਕ ਸਾਂਝ ਅਟੁੱਟ ਹੈ। ਪ੍ਰਸ਼ਾਸ਼ਨ ਨੂੰ ਇਹ ਗਲ ਸਮਝਣੀ ਚਾਹੀਦੀ ਹੈ, ਅਮਨ ਸੂਦ ਕਸੌਲੀ ਹੋਟਲ ਵਾਲੇ ਕੁੱਲੂ ਦੇ ਵਸਨੀਕ ਨੂੰ ਭਾਈਚਾਰਕ ਸਾਂਝ ਖ਼ਤਮ ਕਰਨ ਵਾਲੀਆਂ ਵੀਡਿਓ ਨਹੀ ਸੋਸ਼ਲ ਮੀਡੀਆ ਚ ਪਾਉਣੀਆਂ ਚਾਹੀਦੀਆਂ, ਅਖਬਾਰਾਂ ਚ ਕਨੂੰਨੀ ਨੂੰ ਹੱਥ ਵਿਚ ਲੈਣ ਦੇ ਦਾਅਵੇ ਨਹੀ ਕਰਨੇ ਚਾਹੀਦੇ। ਇਸ ਨਾਲ ਹਿਮਾਚਲ ਚ ਆਉਣ ਵਾਲੇ ਸੈਲਾਨੀਆਂ ਦੀ ਲਗਾਤਾਰ ਗਿਣਤੀ ਚ ਦਿਨ ਬ ਦਿਨ ਘਟ ਰਹੀ ਹੈ।
ਹਿਮਾਚਲ, ਹਰਿਆਣਾ ਪੰਜਾਬ ਹੀ ਸੀ ਇਸ ਨੂੰ ਮੁੜ ਪੰਜਾਬ ਨਾਲ ਮਿਲਾ ਕੇ ਮਹਾ ਪੰਜਾਬ ਬਣਾਉਣ ਦਾ ਯਤਨ ਕਰਨ ਦੀ ਲੋੜ ਹੈ। ਇਸ ਨਾਲ ਪਾਰਲੀਮੈਂਟ ਅੰਦਰ 50 ਦੇ ਆਸ ਪਾਸ ਮੈਬਰ ਪਾਰਲੀਮੈਟ ਜਾ ਸਕਦੇ ਹਨ।ਦੇਸ਼ ਦੇ ਵੱਡੇ ਸਿਆਸੀ ਅਹੁਦਿਆਂ ਉਪਰ ਪੰਜਾਬ ਦੀ ਸਿਆਸਤ ਭਾਰੂ ਹੋ ਸਕਦੀ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੀ ਤਸਵੀਰ ਉਪਰ ਜਾ ਝੰਡੇ ਉਪਰ ਗੁੰਡੇ ਅਨਸਰਾਂ ਨੂੰ ਰੋਕਣ ਦਾ ਕੋਈ ਅਧਿਕਾਰ ਨਹੀ, ਹਜ਼ਾਰਾ ਸੰਤ ,ਦੇਵੀ ਦੇਵਤੇ ਹਨ ਉਹਨਾਂ ਦੇ ਝੰਡੇ ਹੇਠ ਉਹਨਾਂ ਦੇ ਸ਼ਰਧਾਲੂ ਇਕਠੇ ਹੋ ਕੇ ਜਾਂਦੇ ਹਨ। ਕਿਸੇ ਵੀ ਝੰਡੇ ਨੂੰ ਉੱਤਰਿਆ ਨਹੀ ਜਾ ਸਕਦਾ। ਸੋ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਖਾਲਿਸਤਾਨ ਦੇ ਨਾਅਰੇ ਲਾਏ ਜਾਣ ਨੂੰ ਕਾਨੂੰਨੀ ਹੱਕ ਮੰਨਿਆ ਹੈ। ਸੋ ਇਹ ਸਾਰੇ ਦਸਟਵੇਜ ਸਮੇਤ ਘਟ ਗਿਣਤੀਆ ਕਮਿਸ਼ਨ ਨੂੰ ਪਟੀਸ਼ਨ ਦਾਇਰ ਕੀਤੀ ਗਈ ਹੈ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਝੰਡੇ ਲਾਹੇ ਜਾਣ ਦੇ ਮਾਮਲੇ ਚ ਸਬੰਧਤ ਸਟੇਟ ਦਾ ਮਾਰਗ ਦਰਸ਼ਨ ਕਰਨ ਲਈ ਲਿਖੇ,
(2) ਹਮ ਰਾਖਤ ਪਾਤਸ਼ਾਹੀ ਦਾਹਵਾ,,,,,
ਭਾਰਤ ਨੂੰ ਨਾਮ ਦਾ ਲੋਕਤੰਤਰ ਮੰਨਿਆ ਜਾਂਦਾ ਹੈ। ਅਸਲ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਸਭ ਤੋਂ ਵੱਡਾ ਅੜਿੱਕਾ ਆਰ ਐੱਸ ਐੱਸ ਵਾਸਤੇ ਪੰਜਾਬ ਤੇ ਖਾਲਸਾ ਪੰਥ ਹੈ।
ਆਰ ਐੱਸ ਐੱਸ ਲਗਾਤਾਰ ਖਾਲਿਸਤਾਨ ਬਣਾਉਣ ਲਈ ਕਾਹਲੀ ਪਈ ਹੋਈ ਹੈ,ਉਹ ਪੰਜਾਬ ਨੂੰ ਨਸ਼ਿਆਂ,ਗੇਗਸਟਰ ,ਅੱਤਵਾਦੀ ਬਣਾ ਕੇ ਬਦਨਾਮ ਕਰ ਰਹੀ ਹੈ। ਉਹ ਪੰਜਾਬ ਦਾ ਪਾਣੀ ਖੋਹ ਕੇ ਨਾਲ ਲਗਦੇ ਸੂਬਿਆਂ ਦੇ ਹਿੰਦੂਆਂ ਦੀ ਹਮਦਰਦੀ ਬਟੋਰ ਰਹੀ ਹੈ। ਆਪਣੇ ਆਪ ਨੂੰ ਹਿੰਦੂ ਰਾਸ਼ਟਰ ਬਣਾ ਕੇ ਹਿੰਦੂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਧਕਵੰਜ ਕਰ ਰਹੀ ਹੈ। ਸਾਰੇ ਹਿੰਦੂ ਲੀਡਰਾਂ ਦੇ ਮੁੰਡੇ ਕੁੜੀਆਂ ਮੁਸਲਮਾਨਾਂ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੱਝ ਰਹੇ ਹਨ। ਹਿਮਾਚਲ, ਪ੍ਰਦੇਸ਼ ਤੇ ਦੂਸਰੀਆਂ ਸਟੇਟਾ ਵਿੱਚ ਸਿੱਖ ਧਰਮ ਦੀਆਂ ਧੀਆਂ ਭੈਣਾਂ ਵੀ ਹਿੰਦੂ ਲੀਡਰਾਂ,ਮਹੰਤਾਂ ਦੇ ਘਰ ਦੀਆਂ ਸੁਆਣੀਆਂ ਬਣ ਰਹੀਆ ਹਨ। ਸਿੱਖ ਰਹਿਤ ਮਰਯਾਦਾ ਸਿੱਖ ਧੀ ਨੂੰ ਹਿੰਦੂ ਬਣਾਉਣ ਦੀ ਆਗਿਆ ਨਹੀਂ ਦੇਦਾ ਪਰ ਅੰਮ੍ਰਿਤ ਛਕ ਕੇ ਕਿਸੇ ਵੀ ਧਰਮ ਦੀ ਧੀ ਪੁੱਤਰ ਸਿੱਖੀ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਦਾ ਵਿਰੋਧ ਨਹੀ ਕਰਦਾ। ਅੱਜ ਦੇ ਹਾਲਤ ਫਿਰ ਤੋ 1978 ਤੋ ਮੁੜ ਸੁਰੂ ਹੋ ਚੁੱਕੇ ਹਨ। ਹਿੰਦੂ ਸਿੱਖ ਮੁਸਲਮਾਨ ਭਾਈ ਚਾਰਾ ਵਿੱਚ ਮਤਭੇਦ ਪੈਦਾ ਕੀਤੇ ਜਾ ਰਹੇ ਹਨ। ਇਸ ਨਾਲ ਹਿੰਦੂ ਰਾਸ਼ਟਰ ਜਾ ਸੰਘ ਵੀਚਾਰਧਾਰਾ ਨਾਲ ਭਾਰਤ ਦਾ ਖਿਲਵਾੜ ਕੀਤਾ ਜਾ ਰਿਹਾ ਹੈ। ਮਤਲਬ ਲੋਕ ਤੰਤਰ ਨੂੰ ਖਤਮ ਕਰਕੇ ਸਿਧਾਂਤਿਕ ਤੌਰ ਤੇ ਭਾਰਤ ਦੇ ਟੁਕੜੇ ਕੀਤੇ ਜਾਣ ਦੇ ਉਪਰ ਕੰਮ ਹੋ ਕੀਤਾ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਆਰ ਐੱਸ ਐੱਸ ਦੇ ਵਿਗੜੇ ਚਾਲ ਚਲਨ ਉਪਰ ਨਿਗਾ ਰੱਖਣੀ ਚਾਹੀਦੀ ਹੈ। 1978 ਤੋ 1984,ਤੇ ਫਿਰ 1984 ਤੋ ਅੱਜ ਤੇ 1920ਤੋ 1947 ਤਕ ਦੇ ਸਿਆਸੀ ਪ੍ਰਸੰਗ ਨੂੰ ਚਾਰ ਹਿੱਸਿਆਂ ਵਿਚ ਕਰਕੇ ਨੌਜਵਾਨੀ ਨੂੰ ਪੜਾਉਣ ਦੀ ਲੋੜ ਹੈ। ਸਿੱਖ ਲੀਡਰਸ਼ਿਪ ਕੈਂਪ ਲਗਾਉਣ ਦੀ ਲੋੜ ਹੈ। ਤਾਂ ਕੀ ਅਗਾਮੀ ਸਮੇਂ ਵਿੱਚ ਸਿਆਸਤ ਦਾਨ ਸਿੱਖ,ਪੰਜਾਬ ਤੇ ਪੰਥ ਦਾ ਨੁਕਸਾਨ ਨਾ ਕਰ ਸਕੇ।।
ਪੰਜਾਬ ਅੰਦਰ ਇਕ ਤੋ ਵੱਧ ਅਕਾਲੀ ਦਲ ਬਣਾਉਣਾ ਅਤੇ ਅਕਾਲੀ ਧੜੇਬਾਜੀ ਖੜੇ ਕਰਕੇ ਵੱਖ ਵੱਖ ਨਿਸ਼ਾਨੇ ਮਿੱਥ ਲੈਣੇ ਦੀ ਕਵਾਇਦ ਸ਼ੁਰੂ ਹੈ। ਲਗਭਗ ਸਾਰੇ ਅਕਾਲੀ ਧੜੇ ਆਪੋ ਆਪਣੀ ਹੋਂਦ ਨੂੰ ਸਹੀ ਮੰਨਦੇ ਹਨ। ਇਹ ਲਗਭਗ ਦਿੱਲ੍ਹੀ ਦਰਬਾਰ ਤੋ ਹਦਾਇਤ ਲੈਂਦੇ ਹਨ। ਸਭ ਤੋਂ ਵੱਧ ਅਕਾਲੀ ਸਿਆਸਤ ਦਾ ਪਲੜਾ ਭਰਤੀ ਪਖੋ ਅਕਾਲੀ ਦਲ ਵਾਰਸ ਦਾ ਗਿਣਿਆ ਜਾਂਦਾ ਹੈ। ਸੂਤਰਾਂ ਅਨੁਸਾਰ ਉਸ ਨੇ 30 ਲੱਖ ਦੀ ਭਰਤੀ ਦਾ ਅੰਕੜਾ ਪਾਰ ਕਰ ਲਿਆ ਹੈ । ਬਾਦਲ ਦਲ ਵੀ 22 ਲੱਖ ਦੀ ਗਿਣਤੀ ਦੱਸ ਰਿਹਾ ਹੈ। ਅਕਾਲੀ ਦਲ ਅਕਾਲ ਤਖਤ ਵੀ ਤੇਜੀ ਨਾਲ ਭਰਤੀ ਮੁਹਿੰਮ ਸ਼ੁਰੂ ਕਰ ਚੁੱਕਾ ਹੈ। ਮੇ ਨਾਹ ਮਾਨੂ ਅਕਾਲੀ ਦਲ ਅੰਮ੍ਰਿਤਸਰ ਵੀ ਭਰਤੀ ਮੁਹਿੰਮ ਆਗਾਜ਼ ਦਾ ਐਲਾਨ ਕਰਕੇ ਹੁੰਗਾਰਾ ਨਾ ਮਿਲਣ ਦੀ ਉਮੀਦ ਸਦਕਾ ਚੁੱਪ ਕਰ ਗਿਆ ਹੈ। ਅਕਾਲੀ ਦਲ 1920 ਸਮੇਤ ਇਕ ਦਰਜਨ ਕੁੱਲ ਅਕਾਲੀ ਧੜੇ ਹਨ। ਇਹ ਸਾਰੇ ਭਾਰਤ ਸਰਕਾਰ ਦੇ ਹਮ ਸਫ਼ਰ ਬਣਨ ਦੀ ਪ੍ਰਕ੍ਰਿਆ ਨੂੰ ਗੁਪਤ ਰੂਪ ਵਿਚ ਪ੍ਰਵਾਣਿਤ ਧੜੇ ਹਨ,। ਤਖ਼ਤਾ ਦੇ ਜੱਥੇਦਾਰ ਦਾ ਮਾਮਲਾ ਵੀ ਆਰ ਐੱਸ ਐੱਸ ਦੀ ਭੇਟ ਚੜ੍ਹ ਗਿਆ ਹੈ। ਕਿਉਕੀ 2 ਦਸੰਬਰ ਵਾਲਾ ਜਾਹੋ ਜੱਲਾਲ ਭਾਰਤ ਸਰਕਾਰ ਨੂੰ ਪ੍ਰਵਾਨ ਨਹੀ ਹੋਇਆ। ਉਹਨਾਂ ਉਸ ਚੰਗੇ ਪੰਥਕ ਸੁਨੇਹੇ ਨੂੰ
ਮਿੱਟੀ ਵਿੱਚ ਰੋਲਣ ਦਾ ਕੰਮ ,ਸੁਖਬੀਰ,ਚੀਮਾ,ਗਾਬੜੀਆ,ਮਹੇਸ਼,ਅਤੇ ਧਾਮੀ, ਬੰਡੂਗਰ,,ਸਰਨਾ , ਵਿਰਕ ਤੇ ਅੰਤ੍ਰਿੰਗ ਕਮੇਟੀ ਦੇ ਗਿਆਰਾਂ ਮੈਬਰਾਂ ਨੇ ਆਰ ਐੱਸ ਐੱਸ ਦੇ ਪ੍ਰਭਾਵ ਹੇਠ ਕੀਤਾ। ਉਹਨਾਂ ਪੰਥਕ ਏਕਤਾ ਦੇ ਆਦੇਸ਼ ਨੂੰ ਅਪ੍ਰਵਾਨ ਕਰਕੇ ਮਨ ਘੜਤ ਗਲਾ ਕਰਨੀਆਂ ਸ਼ੁਰੂ ਕਰ ਦਿੱਤੀਆ। ਨਵੀਂ ਗਲ ਸਾਹਮਣੇ ਪ੍ਰਗਟ ਹੋਈ ਹੈ ਕੀ ਅਕਾਲੀ ਦਲ ਵਾਰਿਸ ਅਮਿਤ ਸ਼ਾਹ ਗ੍ਰਹਿ ਮੰਤਰੀ ਕੋਲ s ਦਿਸ਼ਾ ਨਿਰਦੇਸ਼ ਲੈਣ ਦਿੱਲ੍ਹੀ ਦਰਬਾਰ ਪੇਸ਼ੀ ਭੁਗਤਣ ਲਈ ਗਿਆ ਹੈ। ਕਿਉਕੀ ਉਹ ਖਾਲਿਸਤਾਨ ਦਾ ਮੁੱਦਾ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਦਿੱਲ੍ਹੀ ਦਰਬਾਰ ਦੀ ਇਨ ਮੰਨਣ ਵਲ ਤੁਰ ਪਿਆ ਹੈ। ਐਨ ਐਸ ਏ ਟੁੱਟ ਜਾਣ ਤੋਂ ਬਾਦ ਪੰਜਾਬ ਦੀਆਂ ਜੇਲਾ ਵਿੱਚ ਡੀਬਰੂਗੜ ਤੋ ਆਏ ਸਿੰਘਾ ਉਪਰ ਪੰਜਾਬ ਪੁਲਸ ਵਲੋ ਝੂਠੇ ਪਰਚੇ ਅਧੀਨ ਤਸਦੱਦ ਕਰਨ ਦਾ ਸਿਲਸਲਾ ਚਲ ਪਿਆ ਹੈ। ਭਾਈ ਅਮ੍ਰਿਤਪਾਲ ਸਿੰਘ ਮੈਬਰ ਪਾਰਲੀਮੈਟ ਦੇ ਨੇੜਲੇ ਸਿੰਘਾ ਦੀ ਨਵੇਂ ਸਿਰੇ ਤੋਂ ਗਿਰਫ਼ਤਾਰ ਕਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾ ਦੇ ਰਿਮਾਂਡ ਹਾਸਲ ਕੀਤੇ ਗਏ ਹਨ। ।
(3,) ਦੋ ਦਸੰਬਰ ਦੇ ਆਦੇਸ਼ਾਂ ਦਾ ਪਾਲਣ ਕਿਵੇਂ ਕਰੀਏ
ਦੋ ਦਸੰਬਰ ਦੇ ਅਕਾਲ ਤਖਤ ਦੀ ਫਸੀਲ ਤੋਂ ਜਾਰੀ ਫੈਂਸਲਿਆਂ ਨੂੰ ,ਟੋਆ ਪੁੱਟ ਕੇ ਦਫ਼ਨ ਕਰਨ ਦੀ ਤਿਆਰ ਵਜੋ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਬੀਰ ਬਾਦਲ ਸਾਬਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਨਾਲ ਉਹਨਾਂ ਦੇ ਘਰ ਮੁਲਕਾਤ ਕੀਤੀ ਅਤੇ ਮੁਤ ਪ੍ਰਧਾਨ ਸ੍ਰੋਮਣੀ ਕਮੇਟੀ ਦੀ ਕੁਰਸੀ ਤੇ ਬੈਠਣ ਦੀ ਤਾਕੀਦ ਕੀਤੀ, ਜਿਹੜੀ ਹਰਜਿੰਦਰ ਸਿੰਘ ਧਾਮੀ ਨੇ ਪੰਥ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਕੀਤੀ ਮਤਲਬ ਇਹ ਹੋਇਆ ਕਿ ਸ੍ਰੋਮਣੀ ਕਮੇਟੀ 11 ਮੈਬਰ ਜਿਹੜੇ ਸੁਖਬੀਰ ਬਾਦਲ ਨੇ ਅੰਤ੍ਰਿੰਗ ਕਮੇਟੀ ਮੈਂਬਰ ਬਣਾਏ ਸਨ। ਉਹਨਾਂ ਪਾਸੋ ਤਿਨ ਜਥੇਦਾਰ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਘਰ ਭੇਜਣ ਅਤੇ ਦੋ ਨਵੇਂ ਜਥੇਦਾਰ ਨਿਯੁਕਤ ਕਰਨ ਜਿਨਾ ਚ ਕੁਲਦੀਪ ਸਿੰਘ, ਟੇਕ ਸਿੰਘ ਧਨੌਲਾ ਦੀ ਨਿਯੁਕਤੀ ਕਰ ਦਿੱਤੀ। ਜਿਸ ਨਾਲ ਹਾਹਾਕਾਰ ਮੱਚ ਗਈ ਸੁਖਬੀਰ ਬਾਦਲ ਦੀ ਰਹਿੰਦੀ ਸ਼ਾਖ ਨੂੰ ਵੀ ਧੱਕਾ ਲਗ ਗਿਆ।
28 ਮਾਰਚ ਨੂੰ ਜਰਨਲ ਇਜਲਾਸ ਹੋਣਾ ਤਹਿ ਹੈ। ਮੈਬਰ ਸ੍ਰੋਮਣੀ ਕਮੇਟੀ ਹਾਊਸ ਚ ਇਕ ਮਤਾ ਪਾਸ ਕਰਨ ਲਈ ਏਜੇਂਡੇ ਵਿਚ ਦਰਜ ਕਰਾਉਣਗੇ,ਜਿਸ ਅਨੁਸਾਰ ਇਹ ਮਤਾ ਜਰਨਲ ਹਾਊਸ ਵਿਚ ਪੇਸ਼ ਹੋਣਾ ਹੈ। ਜਿਸ ਅਨੁਸਾਰ ਤਿਨ ਜਥੇਦਾਰ ਹਟਾਉਣ ਅਤੇ ਦੋ ਜਥੇਦਾਰ ਨਿਯੁਕਤ ਕਰਨ ਦੇ ਮਤੇ ਉਪਰ ਤਿੱਖੀ ਬਹਿਸ ਹੋਣੀ ਹੈ। ਇਸ ਪੇਸ਼ ਕੀਤੇ ਮਤੇ ਨੇ ਮੈਬਰ ਸਾਹਿਬਾਨ ਨੇ ਰੱਦ ਕਰਨ ਦੀ ਮੋਹਰ ਲਗਾਉਣ ਦੀ ਕੋਸ਼ਿਸ਼ ਕਰਨੀ ਹੈ। ਜਿਹੜਾ ਬਾਦਲ ਦਲ ਦੇ 11 ਮੈਬਰ ਅੰਤ੍ਰਿੰਗ ਕਮੈਟੀ ਨੇ ਪੜ ਕੇ ਪਾਸ ਕੀਤਾ ਸੀ। ਜਦੋਂ ਧਾਮੀ ਅਸਤੀਫਾ ਦੇਕੇ ਘਰ ਚਲੇ ਗਏ ਹੋਏ ਸਨ।
ਦੂਸਰੇ ਪਾਸੇ ਹਰਨਾਮ ਸਿੰਘ ਧੁੰਮਾਂ ਵੀ ਅੰਤ੍ਰਿੰਗ ਕਮੇਟੀ ਦੇ ਫੈਸਲਿਆਂ ਨੂੰ ਰੱਦ ਕਰਨ ਲਈ,ਪੰਥਕ ਇੱਕਠ, ਤੇਜਾ ਸਿੰਘ ਸਮੁੰਦਰੀ ਹਾਲ ਬੁਲਾ ਲਿਆ ਹੈ। ਵੈਸੇ ਇਹ ਇੱਕਠ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਜਾ ਸਕਦਾ ਹੈ।ਕਿਉਕੀ ਤੇਜਾ ਸਿੰਘ ਸਮੁੰਦਰੀ ਹਾਲ ਜਾਣਾ ਭਰਾ ਮਾਰੂ ਜੰਗ ਦਾ ਯੁਧ ਜੈਸਾ ਮਾਹੌਲ ਬਣ ਸਕਦਾ ਹੈ।
ਅਸਲ ਭੂਮਿਕਾ ਨਿਭਾਉਣ ਦੀ ਜਿੰਮੇਵਾਰੀ ਸ੍ਰੋਮਣੀ ਕਮੈਟੀ ਦੇ ਮੈਬਰ ਦੀ ਹੈ। ਜਿਹੜੇ ਜਿਆਦਾਤਰ ਸੁਖਬੀਰ ਬਾਦਲ ਨਾਲ ਹਨ। ਪਰ ਸੂਤਰਾਂ ਅਨੁਸਾਰ ਧੁੰਮਾਂ,ਬੀਬੀ ਜਗੀਰ ਕੌਰ ਤੇ ਕੁਝ ਹੋਰ ਅਜਾਦ ਮਾਨਸਿਕਤਾ ਦੇ ਮੈਬਰ ਸ੍ਰੋਮਣੀ ਕਮੇਟੀ ਮਿਲ ਕੇ ਏਜੇਂਡੇ ਵਿਚ ਲਿਆਂਦੇ ,ਸਿੰਘ ਸਾਹਿਬਾਨ ਨੂੰ ਹਟਾਉਣ ਤੇ ਲਗਾਉਣ ਦੇ ਮਤੇ ਨੂੰ ਰੱਦ ਕਰਵਾਉਣ ਚ ਕਾਮਯਾਬ ਹੋ ਸਕਦੇ ਹਨ। ਜਿਸ ਨਾਲ ਦੋ ਦਸੰਬਰ ਦੇ ਫਸੀਲ ਤੋ ਹੁਕਮ ਸੁਣਾਉਣ ਵਾਲੇ ਜਥੇਦਾਰ ਮੁੜ ਬਹਾਲ ਹੋਣਗੇ ਅਤੇ ਪੰਥਕ ਸ਼ਕਤੀ ਨੂੰ ਮੁੜ ਅਕਾਲ ਤਖ਼ਤ ਦੇ ਫ਼ੈਸਲੇ ਅਨੁਸਾਰ ਇੱਕਠੇ ਕੀਤਾ ਜਾਵੇਗਾ। ਹਰਜਿੰਦਰ ਸਿੰਘ ਧਾਮੀ, ਕ੍ਰਿਪਾਲ ਸਿੰਘ ਬਡੂੰਗਰ ਮੁੜ ਸਤ ਮੈਬਰ ਕਮੇਟੀ ਚ ਦਿੱਤੇ ਅਸਤੀਫ਼ੇ ਨੂੰ ਵੀ ਥੁੱਕ ਕੇ ਚੱਟਣ ਨਾਲ ਕਮੇਟੀ ਉਪਰ ਕੰਟਰੋਲ ਕਰਨ ਲਈ ਬਾਦਲ ਦਲ ਦੇ ਪ੍ਰਧਾਨ ਦਾ ਗੁਪਤ ਏਜੰਡਾ ਲਾਗੂ ਹੋ ਸਕਦਾ ਹੈ।
ਸੋ ਜਥੇਦਾਰ ਨਵੇਂ ਲਗਾਉਣ ਤੇ ਸੇਵਾ ਮੁਕਤੀ ਨਿਯੁਕਤੀ ਨਿਯਮ ਬਣਾਉਣ ਤੇ ਲਾਗੂ ਹੋਣ ਦਾ ਆਲਾਪ ਵੀ ਹੁਣ ਜੋਰਦਾਰ ਢੰਗ ਤਰੀਕੇ ਨਾਲ 28 ਦਸੰਬਰ ਦੇ ਇਜਲਾਸ ਚ ਚਰਚਾ ਦਾ ਵਿਸ਼ਾ ਹੋਵੇਗਾ। ਪਰ ਜਥੇਦਾਰ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੀ ਪਹਿਲਾ ਵਾਲੀ ਸਥਿਤੀ ਨੂੰ ਮੁੜ ਬਹਾਲ ਹੋਣ ਤੋ ਰੋਕਣ ਲਈ ਸੁਖਬੀਰ ਬਾਦਲ ਦੀ ਹਰਜਿੰਦਰ ਸਿੰਘ ਧਾਮੀ ਨਾਲ ਉਹਨਾਂ ਦੇ ਘਰ ਮੀਟਿੰਗ ਹੋਈ ਸੀ। ਅਗਰ ਬਾਦਲ ਦਾ ਏਜੰਡਾ 28 ਨੂੰ ਲਾਗੂ ਕਰਨ ਲਈ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੋ ਇਹ ਬਿਆਨ ਦਿਵਾਇਆ ਜਾਵੇਗਾ ਕੀ ਉਹ ਜਥੇਦਾਰ ਦੀਆਂ ਸੇਵਾਵਾਂ ਨਹੀ ਨਿਭਾਉਣ ਗੇ। ਕਿਉਕੀ ਇਸ ਵਕਤ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਹੈਡਗ੍ਰੰਥੀ ਤੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹਨ।ਦੂਜੇ ਪਾਸੇ ਇਕ ਵਿਆਕਤੀ ਇਕ ਅਹੁਦਾ ਸੰਭਾਲਣ ਦੀ ਪੇਸ਼ ਹੋਣ ਵਾਲੇ ਧਾਮੀ ਵਲੋ ਮਤੇ ਦੇ ਪਾਸ ਹੋਣ ਨਾਲ ਰਘੂਜੀਤ ਸਿੰਘ ਵਿਰਕ ਨੂੰ ਵੀ ਅੰਤ੍ਰਿੰਗ ਕਮੈਟੀ ਤੋ ਪਾਸੇ ਹੋਣਾ ਪਵੇਗਾ ਕਿਉਕੀ ਉਹ ਹਰਿਆਣਾ ਕਮੇਟੀ ਦੇ ਮੈਬਰ ਹਨ।ਜਿਹੜੇ ਬਾਦਲ ਦੇ ਰਿਸਤੇਦਾਰ ਵਜ੍ਹਾ ਮੈਬਰ ਬਣਾਏ ਗਏ ਸਨ। ਅਤੇ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਨੂੰ ਵੀ ਮੁੜ ਜਥੇਦਾਰੀ ਦੇਣ ਤੋ ਰੋਕਿਆ ਜਾਵੇਗਾ। ਇਹ ਬਾਦਲ ਦਲ ਤੇ ਧਾਮੀ ਦਲ ਦੀ ਆਪਸੀ ਗੁਪਤ ਸਹਿਮਤੀ ਦਾ ਨਤੀਜੇ ਵਜੋਂ ਵੇਖਿਆ ਜਾ ਰਿਹਾ ਹੈ। ਜੇਕਰ ਹਰਨਾਮ ਸਿੰਘ ਧੁੰਮਾਂ ਤੇ ਨਿਹੰਗਾਂ ਨੂੰ ਵੀ ਸਮਝਾ ਬੁਝਾ ਕੇ ਧਾਮੀ ਆਪਣੀ ਬਣਾਈ ਯੋਜਨਾ ਉਪਰ ਫਿਟ ਕਰ ਲੈਂਦੇ ਹਨ। ਫਿਰ ਪੰਥਕ ਮਾਨਸਿਕਤਾ ਨਾਲ ਵੱਡਾ ਖਿਲਵਾੜ ਹੋਵੇਗਾ। ਬਾਦਲ ਦਲ ਦਾ ਬਚਿਆਂ ਖੁਚਿਆ ਆਧਾਰ ਬਿਲਕੁਲ ਖਤਮ ਹੋ ਜਾਣਾ ਕਿਉਕੀ ਪੰਜ ਮੈਬਰ ਕਮੇਟੀ ਜਿਹੜੀ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਭਰਤੀ ਮੁਹਿਮ ਬਤੇ ਜੋਰਦਾਰ ਢੰਗ ਤਰੀਕੇ ਨਾਲ ਕਰ ਰਹੀ ਹੈ। ਉਹ ਬਾਦਲ ਦਲ ਤੋ ਵੱਡੀ ਧਿਰ ਵਜੋਂ ਉਭਰ ਸਕਦੀ ਹੈ। ਇਸ ਭਰਤੀ ਮੁਹਿਮ ਨੂੰ ਰੋਕਣ ਲਈ ਬਾਦਲ ਧਾਮੀ ਕਾਮਯਾਬ ਹੁੰਦੈ ਹਨ ਜਾ ਨਹੀ ਇਹ ਸਵਾਲ ਵੱਖਰਾ ਹੈ।
(4), ਮਾਨ ਦਲ ਤੇ ਵਾਰਸ ਅਕਾਲੀ ਦਲ ਆਪਸ ਵਿਚ ਲਤਾ ਖਿੱਚਣ ਲਈ ਇਕ ਦੂਜੇ ਉਪਰ ਅਵਾਜੇ ਕਸ ਰਹੇ ਹਨ। ਇਹ ਗੁਪਤ ਤੇ ਓਪਨ ਹੋ ਕੇ ਪੰਥ ਵਿਰੋਧੀ ਲੋਕਾ ਦੀ ਧਿਰ ਤੋ ਅਗਲੀ ਅਗਵਾਈ ਲੈਣ ਦੇ ਚੱਕਰਾਂ ਚ ਗਲਤਾਨ ਹਨ। ਇਹਨਾ ਦੀ ਆਪਸੀ ਸਾਂਝ ਦਾ ਟੁੱਟਣਾ ਲਗਭਗ ਤਹਿ ਨਜਰ ਆ ਰਿਹਾ ਹੈ। ਇਹ ਇੱਕ ਨੂੰ ਏਂਜਸੀਆਂ ਦੇ ਹੋਣ ਦਾ ਸਾਬਤ ਕਰਨ ਲਗੇ ਹੋਏ ਹਨ। ਇਕ ਸਮਾਗਮ ਵਿੱਚ ਸਰਦਾਰ ਮਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਤਨਾਮ ਸਿੰਘ ਨੂੰ ਬਾਹਰ ਨਿਕਲਦੇ ਇਕ ਅਵਾਜ਼ਾ ਕਸਿਆ ਕੀ ,ਅਸੀ ਆਪ ਦੀ ਦੇਸ਼ ਭਗਤੀ ਵਿਰੋਧ ਚ ਕੁਝ ਬੋਲਿਆ ਤਾਂ ਸਾਨੂੰ ਮਾਫ ਕਰ ਦੇਣਾਂ। ਪਰ ਸਰਬਜੀਤ ਸਿੰਘ ਮੈਬਰ ਪਾਰਲੀਮੈਟ ਸਿਮਰਜੀਤ ਸਿੰਘ ਮਾਨ ਵਿਰੋਧ ਚ ਪਹਿਲੇ ਦਿਨ ਤੋਂ ਬੋਲ ਰਹੇ ਹਨ। ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਵਲੋ ਵੀ ਬੇਲੋੜੀਆਂ ਬਿਆਨ ਬਾਜੀਆ ਕਰਦੇ ਹਨ। ਜਿਸ ਨਾਲ ਇਹਨਾ ਦੋਨਾਂ ਮੈਬਰ ਪਾਰਲੀਮੈਟ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਵਜੀਤ ਸਿੰਘ ਚ ਫੁੱਟ ਪੈਦਾ ਹੋ ਸਕਦੀ ਹੈ। ਜਿਸ ਦਾ ਲਾਭ ਬਾਦਲ ਦਲ , ਭਾਜਪਾ,ਆਮ ਪਾਰਟੀ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਨੂੰ ਸਾਬਤ ਕਰਨ ਦਾ ਯੋਗਦਾਨ ਮਿਲੇਗਾ.
(5)ਕੀ ਸ੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਦੀ ਮਰ ਚੁੱਕੀ ਜ਼ਮੀਰ 28 ਮਾਰਚ ਨੂੰ ਜਾਗੇਗੀ
ਤੇਜਾ ਸਿੰਘ ਸਮੁੰਦਰੀ ਹਾਲ ,,ਜਥੇਦਾਰ ਤੇਜਾ ਸਿੰਘ ਸਮੁੰਦਰੀ ਜਿਹੜੇ ਤਰਨਤਾਰਨ ਦੇ ਵਸਨੀਕ ਸਨ ਬ੍ਰਿਟਿਸ਼ ਸਾਮਰਾਜ ਦੀ ਫੌਜ ਵਿੱਚ ਵੀ ਭਰਤੀ ਹੋਏ,ਬਾਦ ਵਿੱਚ ਉਹ ਗੁਰੂ ਨਾਨਕ ਦ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ 1921 ਵਿਚ ਪ੍ਰਬੰਧਕ ਬਣੇ, ਉਹ ਸ੍ਰੋਮਣੀ ਕਮੇਟੀ ਦੇ ਮੈਬਰ ਅਤੇ ਮੀਤ ਪ੍ਰਧਾਨ ਵੀ ਰਹੇ, ਅਤੇ ਕਾਂਗਰਸ ਦੇ ਮੀਤ ਪ੍ਰਧਾਨ ਵੀ ਰਹੇ,ਉਹਨਾਂ ਦੀ ਜੇਲ ਵਿਚ ਹੀ ਮੌਤ ਹੋ ਗਈ ਸੀ ਉਹਨਾਂ ਦੇ ਨਾਮ ਤੇ ਬਣੇ ਯਦਗਰੀ ਹਾਲ ਵਿਚ 28 ਅਗਸਤ ਨੂੰ ਹੋਣ ਵਾਲੇ ਸ੍ਰੋਮਣੀ ਕਮੇਟੀ ਦੇ ਜਰਨਲ ਹਾਊਸ ਦੀ ਮੀਟਿੰਗ ਚ ਮੈਬਰ ਸ੍ਰੋਮਣੀ ਕਮੇਟੀ ਕੋਈ ਪੰਥਕ ਭਾਵਨਾਵਾਂ ਅਨੁਸਾਰ ਦਲੇਰੀ ਨਾਲ ਫੈਂਸਲਾ ਲੈਕੇ ਅਕਾਲ ਤਖ਼ਤ ਸਾਹਿਬ ਮਹਾਨ ਹੋਣ ਦੀ ਮੋਹਰ ਲਗਾਉਣ ਗੇ ਜਾ ਬਾਦਲ ਦਲ ਦਾ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਮਹਾਨ ਹੋਣ ਦੀ ਸੰਭਾਵਨਾ ਹੈ। ਕਿਉਕੀ ਹਰਜਿੰਦਰ ਸਿੰਘ ਧਾਮੀ ਨੇ ਹਮੇਸ਼ਾ ਬਾਦਲ ਅਕਾਲੀ ਦਲ ਦੇ ਪੱਖ ਵਿਚ ਰਹਿ ਕੇ ਪੰਥਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹ ਇਸ ਜਰਨਲ ਹਾਊਸ ਚ ਪੰਥ ਮਾਰੂ ਰੋਲ ਨਿਬਾਉਣ ਗੇ ਇਹ ਗਲ 28 ਮਾਰਚ ਦੇ ਜਰਨਲ ਹਾਊਸ ਚ ਤਹਿ ਹੋਣ ਵਾਲੀ ਹੈ। ਕੀ ਸ੍ਰੋਮਣੀ ਕਮੇਟੀ ਦੇ ਮੈਬਰਾਂ ਦੀ ਜ਼ਮੀਰ ਜਾਗੇ ਜਾਵੇਗੀ, ਅੰਤ੍ਰਿੰਗ ਕਮੇਟੀ ਦੇ ਬਾਦਲ ਫੁਰਮਾਨ ਰੱਦ ਕਰਕੇ ,ਪੰਥ ਨੂੰ ਕੁਰਾਹੇ ਪਾਉਣ ਤੋ ਬਚਾਉਣ ਗੇ। ਕੀ ਮਿੱਟੀ ਦੇ ਪੁਤਲੇ ਬਣ ਕੇ ਮਰੀ ਜ਼ਮੀਰ ਹੋਣ ਦਾ ਐਲਾਨ ਕਰਨਗੇ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ਼੍ਰੋਮਣੀ ਗੁਰਮਤਿ ਚੇਤਨਾ✍️
ਚੱਲਦਾ…..