ਜਲੰਧਰ ਨਗਰ ਨਿਗਮ ਦੇ ਇਸ ਕੌਂਸਲਰ ਦੇ ਦਿੱਤਾ ਅਸਤੀਫਾ, ਮਚਿਆ ਹੜਕੰਪ
This councilor of Jalandhar Municipal Corporation resigned, creating a stir, this councilor resigned

ਜਲੰਧਰ ਦੇ ਮੇਅਰ ਵਿਨੀਤ ਧੀਰ ਨੇ ਕੱਲ੍ਹ ਨਗਰ ਨਿਗਮ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ 20 ਐਡਹਾਕ ਕਮੇਟੀਆਂ ਦਾ ਗਠਨ ਕੀਤਾ ਸੀ। ਆਮ ਆਦਮੀ ਪਾਰਟੀ (ਆਪ) ਤੋਂ ਜਿੱਤਣ ਵਾਲੇ ਕੌਂਸਲਰਾਂ ਨੂੰ ਇਨ੍ਹਾਂ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ। ਜਦੋਂ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਜਿਵੇਂ ਹੀ ਅਖ਼ਬਾਰਾਂ ਵਿੱਚ ਕਮੇਟੀਆਂ ਦੇ ਗਠਨ ਸੰਬੰਧੀ ਖ਼ਬਰ ਪ੍ਰਕਾਸ਼ਿਤ ਹੋਈ, ਆਮ ਆਦਮੀ ਪਾਰਟੀ ਦੇ ਅੰਦਰ ਹੰਗਾਮਾ ਹੋ ਗਿਆ।
ਇਸ ਦੀ ਸ਼ੁਰੂਆਤ ‘ਆਪ’ ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕੀਤੀ ਸੀ, ਜਿਨ੍ਹਾਂ ਨੇ ਦੋ ਸਬ-ਕਮੇਟੀਆਂ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਮਨਮੋਹਨ ਰਾਜੂ ਨੇ ਬੀਤੇ ਦਿਨ ਮੇਅਰ ਵਨੀਤ ਧੀਰ ਨੂੰ ਆਪਣਾ ਲਿਖਤੀ ਅਸਤੀਫ਼ਾ ਭੇਜਿਆ। ਜ਼ਿਕਰਯੋਗ ਹੈ ਕਿ ਮੇਅਰ ਨੇ ਉਨ੍ਹਾਂ ਨੂੰ ਪ੍ਰਾਪਰਟੀ ਟੈਕਸ ਅਤੇ ਤਹਿਬਾਜ਼ਾਰੀ ਐਡਹਾਕ ਕਮੇਟੀ ‘ਚ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਸੀ ਪਰ ਰਾਜੂ ਨੇ ਦੋਵਾਂ ਕਮੇਟੀਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਪਣੇ ਅਸਤੀਫ਼ੇ ‘ਚ ਉਨ੍ਹਾਂ ਸਪੱਸ਼ਟ ਲਿਖਿਆ ਕਿ ਸਬ-ਕਮੇਟੀਆਂ ਦਾ ਗਠਨ ਕਰਦੇ ਸਮੇਂ ਸੀਨੀਅਰਤਾ ਅਤੇ ਤਜਰਬੇ ਨੂੰ ਧਿਆਨ ‘ਚ ਨਹੀਂ ਰੱਖਿਆ ਗਿਆ, ਜਿਸ ਕਾਰਨ ਉਹ ਆਪਣੇ ਆਪ ਨੂੰ ਇਨ੍ਹਾਂ ਕਮੇਟੀਆਂ ‘ਚ ਕੰਮ ਕਰਨ ਦੇ ਯੋਗ ਨਹੀਂ ਸਮਝਦੇ।
ਮਨਮੋਹਨ ਰਾਜੂ ਨੇ ਕਿਹਾ ਕਿ ਉਹ ਲੋਕ ਪ੍ਰਤੀਨਿਧੀ ਵਜੋਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਮੇਅਰ ਦੇ ਇਸ ਫ਼ੈੈਸਲੇ ਤੋਂ ਕਈ ਹੋਰ ਕੌਂਸਲਰ ਵੀ ਨਾਰਾਜ਼ ਹਨ। ਕਈ ਲੋਕ ਅੱਜ ਮੇਅਰ ਹਾਊਸ ਗਏ ਅਤੇ ਮੇਅਰ ਦੇ ਸਾਹਮਣੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਸੂਤਰਾਂ ਮੁਤਾਬਕ ਪਾਰਟੀ ਲੀਡਰਸ਼ਿਪ ਨੇ ਮੇਅਰ ‘ਤੇ ਕੁਝ ਸਿਫਾਰਸ਼ਾਂ ਵੀ ਲਗਾਈਆਂ ਸਨ, ਜਿਸ ਕਾਰਨ ਬਾਕੀ ਕੌਂਸਲਰਾਂ ‘ਚ ਅਸੰਤੁਸ਼ਟੀ ਹੈ। ਆਉਣ ਵਾਲੇ ਦਿਨਾਂ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਂਸਲਰ ਟੀਮ ‘ਚ ਤੁਹਾਨੂੰ ਹੋਰ ਕਿੰਨੇ ਵੱਡੇ ਧਮਾਕੇ ਦੇਖਣ ਨੂੰ