ਜਲੰਧਰ ਦੇ ਯੂਟਿਊਬਰ ਨੂੰ (IB) ਇੰਟੈਲੀਜੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ, ਮਾਮਲਾ ISI ਏਜੰਟ ਢਿੱਲੋਂ ਨਾਲ ਵੀਡੀਓ ਦਾ
Jalandhar YouTuber arrested by Intelligence Bureau, case of suspicious activities during Pakistan visit

Jalandhar YouTuber arrested by Intelligence Bureau, case of suspicious activities during Pakistan visit
ਜਲੰਧਰ ਦੇ ਮਸ਼ਹੂਰ ਟ੍ਰੈਵਲ ਵਲੌਗਰ ਅਮਰੀਕ ਸਿੰਘ ਨੂੰ ਇੰਟੈਲੀਜੈਂਸ ਬਿਊਰੋ (IB) ਦੇ ਗੁਪਤ ਇਨਪੁਟ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਯੂਟਿਊਬਰ ‘ਤੇ ਦੋਸ਼ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਦੌਰਾਨ ਕੁਝ ਸ਼ੱਕੀ ਗਤੀਵਿਧੀਆਂ ਸਾਹਮਣੇ ਆਈਆਂ, ਜਿਨ੍ਹਾਂ ਦੇ ਸੰਭਾਵਿਤ ਸੰਬੰਧ ਸਰਹੱਦ ਪਾਰ ਜਾਸੂਸੀ ਨੈੱਟਵਰਕ ਨਾਲ ਹੋ ਸਕਦੇ ਹਨ। ਹਾਲਾਂਕਿ, ਪੁਲਿਸ ਨੇ ਇਸ ਬਾਰੇ ਅਧਿਕਾਰਿਕ ਤੌਰ ‘ਤੇ ਕੁਝ ਨਹੀਂ ਕਿਹਾ।
ਸੂਤਰਾਂ ਦੇ ਮੁਤਾਬਕ, ਸੋਮਵਾਰ ਸ਼ਾਮ ਪੁਲਿਸ ਨੇ ਅਮਰੀਕ ਸਿੰਘ ਨੂੰ ਫ਼ੋਨ ਕਰਕੇ ਥਾਣੇ ਵਿੱਚ ਬੁਲਾਇਆ ਸੀ। ਥਾਣੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਅਮਰੀਕ ਦਾ ਫ਼ੋਨ ਬੰਦ ਹੋ ਗਿਆ ਸੀ। ਰਾਤ ਲਗਭਗ ਸਾਢੇ 8 ਵਜੇ ਫ਼ੋਨ ਚਾਲੂ ਹੋਇਆ ਤੇ ਫਿਰ ਮੁੜ ਬੰਦ ਹੋ ਗਿਆ।

ਇਸ ਤੋਂ ਬਾਅਦ, ਸੋਮਵਾਰ ਨੂੰ ਕਰੀਬ 10 ਵਜੇ IB ਦੀ ਟੀਮ ਪੁਲਿਸ ਸੁਰੱਖਿਆ ਨਾਲ ਮੁੜ ਅਮਰੀਕ ਦੇ ਘਰ ਪਹੁੰਚੀ ਅਤੇ ਅਮਰੀਕ ਦੇ ਯੂਟਿਊਬ ਚੈਨਲ ਅਤੇ ਦਸੰਬਰ 2024 ਵਿੱਚ ਹੋਈ ਪਾਕਿਸਤਾਨ ਯਾਤਰਾ ਬਾਰੇ ਉਸ ਦੀ ਪਤਨੀ ਮਨਪ੍ਰੀਤ ਕੌਰ ਨਾਲ ਸਵਾਲ-ਜਵਾਬ ਕੀਤੇ।
ਜਲੰਧਰ ਦੇ ਲੋਹੀਆਂ ਖਾਸ ਥਾਣੇ ਵਿੱਚ ਅਮਰੀਕ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਅਮਰੀਕ ਦੇ ਘਰ ਤੋਂ IB ਟੀਮ ਨੇ ਇੱਕ ਡਿਜੀਟਲ ਡਿਵਾਈਸ ਕਬਜ਼ੇ ਵਿੱਚ ਲਿਆ। ਇਹ ਉਹੀ ਡਿਜੀਟਲ ਡਿਵਾਈਸ ਸੀ, ਜਿਸ ‘ਤੇ ਅਮਰੀਕ ਆਪਣੇ ਵੀਡੀਓ ਬਣਾਉਂਦਾ ਸੀ ਅਤੇ ਵੀਡੀਓ ਨਾਲ ਸੰਬੰਧਿਤ ਸਾਰਾ ਕੰਮ ਕਰਦਾ ਸੀ।
ਦਸੰਬਰ 2024 ਵਿੱਚ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਧਾਰਮਿਕ ਸੈਰ-ਸਪਾਟੇ ਦੇ ਤਹਿਤ ਪਾਕਿਸਤਾਨ ਗਏ ਸਨ। ਉੱਥੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਦੇ ਇਤਿਹਾਸਕ ਸਥਾਨਾਂ ‘ਤੇ ਵੀਡੀਓ ਬਣਾਏ। ਅਮਰੀਕ ਦੇ ਚੈਨਲ ‘ਤੇ ਇਹ ਵੀਡੀਓ ਲੱਖਾਂ ਵਾਰ ਵੇਖੇ ਗਏ।
ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਯਾਤਰਾ ਦੌਰਾਨ ਉਸਦਾ ਸੰਪਰਕ ਕੁਝ ਅਜਿਹੇ ਲੋਕਾਂ ਨਾਲ ਹੋਇਆ, ਜੋ ਪਾਕ ਖੁਫੀਆ ਏਜੰਸੀ ISI ਲਈ ਕੰਮ ਕਰਦੇ ਹਨ। IB ਸਰੋਤਾਂ ਮੁਤਾਬਕ, ਇਸ ਯਾਤਰਾ ਤੋਂ ਬਾਅਦ ਹੀ ਏਜੰਸੀਆਂ ਅਮਰੀਕ ਅਤੇ ਉਸ ਦੀਆਂ ਆਨਲਾਈਨ ਸਰਗਰਮੀਆਂ ‘ਤੇ ਨਜ਼ਰ ਰੱਖ ਰਹੀਆਂ ਸਨ।
ਜਦੋਂ ਅਮਰੀਕ ਪਾਕਿਸਤਾਨ ਗਏ ਸਨ, ਤਦੋਂ ਉਨ੍ਹਾਂ ਨੇ ਪਾਕਿਸਤਾਨੀ ਯੂਟਿਊਬਰ ਅਤੇ ਕਥਿਤ ISI ਏਜੰਟ ਨਾਸਿਰ ਢਿੱਲੋਂ ਨਾਲ ਵੀਡੀਓ ਬਣਾਈਆਂ। ਅਮਰੀਕ ਨੂੰ ਪਾਕਿਸਤਾਨ ਬਾਰਡਰ ‘ਤੇ ਨਾਸਿਰ ਢਿੱਲੋਂ ਹੀ ਲੈ ਕੇ ਆਇਆ ਸੀ।








