Jalandhar

ਕਿਸ਼ਨਗੜ੍ਹ ‘ਚ ਚੋਰ ਚੁਸਤ ਪੁਲਿਸ ਸੁਸਤ: ਚੋਰ ਇਕ ਘਰ ‘ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ

Thieves are smart, police are lazy in Kishangarh: Thieves escape with gold ornaments worth lakhs of rupees from a house

Thieves are smart, police are lazy in Kishangarh: Thieves escape with gold ornaments worth lakhs of rupees from a house

ਜਲੰਧਰ /ਅਮਨਦੀਪ ਸਿੰਘ ਰਾਜਾ

ਜਲੰਧਰ ਨੇੜਲੇ ਪਿੰਡ ਕਿਸ਼ਨਗੜ੍ਹ ਮਾਰਕੀਟ ਸਥਿਤ ਘਰ ’ਚ ਅੱਧੀ ਰਾਤ ਚੋਰਾਂ ਵੱਲੋਂ ਲੱਖਾਂ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਰਾਜਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਉਰਫ਼ ਲੱਡੂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ ’ਚ ਸੁੱਤੇ ਹੋਏ ਸਨ। ਰਾਤ ਕਰੀਬ 2 ਵਜੇ ਤਿੰਨ ਚੋਰ ਘਰ ਦਾ ਜੰਦਰਾ ਖੋਲ੍ਹ ਕੇ ਅੰਦਰ ਦਾਖਲ ਹੋਏ। ਇਕ ਚੋਰ ਬਾਹਰ ਦੁਕਾਨ ਕੋਲ ਸੌਣ ਦਾ ਨਾਟਕ ਕਰ ਰਿਹਾ ਸੀ।

ਚੋਰਾਂ ਨੇ ਸਟੋਰ ਰੂਮ ਦੀ ਅਲਮਾਰੀ ਤੇ ਟਰੰਕ ਖੋਲ੍ਹ ਕੇ ਸੋਨੇ ਦੀ ਚੇਨ, ਮੁੰਦਰੀਆਂ, ਝਾਂਜਰਾਂ, ਬਾਲੀਆਂ ਸਮੇਤ ਕਰੀਬ 5 ਤੋਂ 6 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਸਟੋਰ ਦੀ ਲਾਈਟ ਨਾ ਜਗਣ ਕਾਰਨ ਕੱਪੜੇ, ਕਾਗਜ਼ ਇਕੱਠੇ ਕਰ ਕੇ ਅੱਗ ਬਾਲ ਕੇ ਰੋਸ਼ਨੀ ਕੀਤੀ। ਇਸ ਦੌਰਾਨ ਘਰ’ਚ ਸੁੱਤੀ ਔਰਤ ਨੂੰ ਜਾਗ ਆਈ ਤੇ ਉਸ ਨੇ ਸ਼ੋਰ ਮਚਾਇਆ, ਜਿਸ ਕਾਰਨ ਚੋਰ ਭੱਜ ਗਏ। ਬਾਹਰ ਸੌਣ ਵਾਲਾ ਚੋਰ ਆਪਣੀ ਚਾਦਰ ਤੇ ਚੱਪਲਾਂ ਵੀ ਛੱਡ ਗਿਆ। ਪੀੜਤ ਪਰਿਵਾਰ ਨੇ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਨਹਿਰ ਦੇ ਰਸਤੇ ਮੋਟਰਸਾਈਕਲ ਲੈ ਭੱਜ ਗਏ। ਰਾਜਵਿੰਦਰ ਕੌਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਘੱਟੋ-ਘੱਟ 10 ਵਾਰ ਕਿਸ਼ਨਗੜ੍ਹ ਪੁਲਿਸ ਚੌਕੀ ’ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।  ਸਰਪੰਚ ਦੀ ਸੂਚਨਾ ’ਤੇ ਇੰਚਾਰਜ ਏਐੱਸਆਈ ਬਲਵੀਰ ਸਿੰਘ ਬੁੱਟਰ ਦੋ ਘੰਟੇ ਦੇਰੀ ਨਾਲ ਮੌਕੇ ’ਤੇ ਪਹੁੰਚੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ’ਚ ਪਹਿਰੇਦਾਰੀ ਹੋਣ ਦੇ ਬਾਵਜੂਦ ਚੋਰ ਬੇਖੌਫ਼ ਵਾਰਦਾਤਾਂ ਅੰਜਾਮ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਵੀ ਕਈ ਥਾਵਾਂ ਤੇ ਚੋਰਾਂ ਵਲੋਂ ਲੁੱਟ ਖਸੁੱਟ ਦੀਆ ਵਾਰਦਾਤਾਂ ਨੀ ਇੰਜਾਮ ਦਿਤਾ ਗਿਆ ਹੈ ਪਰ ਅਜੇ ਤਕ ਪੁਲਿਸ ਦੇ ਹੱਥ ਖਾਲੀ ਹਨ ਜਿਸ ਕਾਰਨ ਇਲਾਕੇ ਭਰ ਦੇ ਲੋਕਾਂ ਚ ਸਹਿਮ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ

Back to top button