ਦਿਲ ਕੰਬਾਊ ਘਟਨਾ, ਪੰਜਾਬ ‘ਚ ਲੰਬਰਦਾਰ ਪਿਓ ਨੇ ਆਪਣੀ ਧੀ ਤੇ ਦੋਹਤੀ ਦੇ ਕੀਤੇ ਟੁੱਕੜੇ
Heartbreaking incident, a greedy father in Punjab chopped his daughter and granddaughter into pieces

Heartbreaking incident, a greedy father in Punjab chopped his daughter and granddaughter into pieces
ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿੱਚ ਸੋਮਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਆਪਣੀ ਹੀ ਧੀ ਅਤੇ ਢਾਈ ਸਾਲ ਦੀ ਮਾਸੂਮ ਦੋਹਤੀ ਦਾ ਕਤਲ ਕਰ ਦਿੱਤਾ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਇਹ ਮਾਮਲਾ ਵਿਰਕ ਕਲਾਂ ਪਿੰਡ ਦੇ ਨੰਬਰਦਾਰ ਰਾਜਵੀਰ ਸਿੰਘ ਨਾਲ ਸਬੰਧਤ ਹੈ। ਉਨ੍ਹਾਂ ਦੀ ਧੀ ਜਸ਼ਦੀਪ ਕੌਰ (24) ਨੇ ਪੰਜ ਸਾਲ ਪਹਿਲਾਂ ਉਸੇ ਪਿੰਡ ਦੇ ਰਵੀ ਸ਼ਰਮਾ ਨਾਲ ਲਵ ਮੈਰਿਜ ਕਰਵਾ ਲਈ ਸੀ।
ਉਸ ਸਮੇਂ ਪਰਿਵਾਰ ਦੇ ਸਖ਼ਤ ਵਿਰੋਧ ਕਰਕੇ ਜਸ਼ਦੀਪ ਅਤੇ ਰਵੀ ਨੇ ਅਦਾਲਤ ਤੋਂ ਵੀ ਸੁਰੱਖਿਆ ਲਈ ਸੀ। ਵਿਆਹ ਤੋਂ ਬਾਅਦ ਦੋਵੇਂ ਪਿੰਡ ਵਿੱਚ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਢਾਈ ਸਾਲ ਦੀ ਧੀ ਏਕਮਦੀਪ ਕੌਰ ਵੀ ਸੀ। ਅਜਿਹਾ ਲੱਗ ਰਿਹਾ ਸੀ ਕਿ ਸਭ ਕੁਝ ਠੀਕ ਹੈ, ਪਰ ਰਾਜਵੀਰ ਸਿੰਘ ਆਪਣੀ ਧੀ ਦੇ ਇਸ ਕਦਮ ਤੋਂ ਅੰਦਰ ਹੀ ਅੰਦਰ ਪਰੇਸ਼ਾਨ ਸਨ।
ਜਸ਼ਦੀਪ ਕੌਰ ਨੇ ਆਪਣੀ ਧੀ ਨਾਲ ਦਵਾਈ ਲੈਣ ਲਈ ਬਠਿੰਡਾ ਜਾਣਾ ਸੀ। ਇਸ ਕਰਕੇ ਉਹ ਵਿਰਕ ਕਲਾਂ ਬੱਸ ਅੱਡੇ ‘ਤੇ ਬੱਸ ਦੀ ਉਡੀਕ ਕਰ ਰਹੀ ਸੀ, ਉਦੋਂ ਉਸਦੇ ਪਿਤਾ ਰਾਜਵੀਰ ਸਿੰਘ ਉੱਥੇ ਪਹੁੰਚੇ। ਗੁੱਸੇ ਵਿੱਚ ਆ ਕੇ ਰਾਜਵੀਰ ਨੇ ਜਸ਼ਦੀਪ ਕੌਰ ‘ਤੇ ਕਹੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜਸ਼ਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਉਸਦੀ ਮਾਸੂਮ ਧੀ ਏਕਮਦੀਪ ਕੌਰ ਵੀ ਜ਼ਖਮੀ ਹੋ ਗਈ।
ਆਲੇ-ਦੁਆਲੇ ਦੇ ਲੋਕ ਤੁਰੰਤ ਦੋਵਾਂ ਨੂੰ ਹਸਪਤਾਲ ਲੈ ਗਏ, ਪਰ ਮਾਵਾਂ-ਧੀਆਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।







