PunjabPolitics

ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਗੰਭੀਰ ਦੋਸ਼, ਟਿਕਟਾਂ ਦੇ ਬਦਲੇ ਲਏ ਸਿੱਧੂ ਜੋੜੇ ‘ਤੇ ਲਏ ਲੱਖਾਂ ਰੁਪਏ?

Serious allegations by Congress district president, lakhs of rupees taken from Sidhu couple in exchange for tickets?

Serious allegations by Congress district president, lakhs of rupees taken from Sidhu couple in exchange for tickets?

ਕਾਂਗਰਸ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੌਰਵ ਮਿੱਠੂ ਮਦਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਹਾਲੀਆ ਫੈਸਲੇ ਨੂੰ ਸਹੀ ਅਤੇ ਦਲੇਰਾਨਾ ਦੱਸਿਆ। ਮਿੱਠੂ ਨੇ ਕਿਹਾ ਕਿ ਪਾਰਟੀ ਦੀ ਇੱਜ਼ਤ ਅਤੇ ਅਨੁਸ਼ਾਸਨ ਸਭ ਤੋਂ ਜ਼ਰੂਰੀ ਹਨ ਅਤੇ ਬਿਨਾਂ ਸਬੂਤ ਤੋਂ ਪਾਰਟੀ ਵਿਰੁੱਧ ਦੋਸ਼ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

 

ਮਿੱਠੂ ਨੇ ਕਿਹਾ ਕਿ ਜੇਕਰ ਇਹ ਮੀਆਂ-ਬੀਵੀ ਹਾਲੇ ਵੀ ਚੁੱਪ ਨਾ ਹੋਏ, ਤਾਂ ਉਨ੍ਹਾਂ ਦੇ ਸਾਰੇ ਭੇਦ ਜਨਤਾ ਦੇ ਸਾਹਮਣੇ ਆ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸੋਚ ਅਤੇ ਭਾਸ਼ਾ ਦੋਵੇਂ ਕਾਂਗਰਸ ਵਿਰੋਧੀ ਹਨ। ਮਿੱਠੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ  ਨੂੰ ਅਪੀਲ ਕੀਤੀ ਕਿ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਉਨ੍ਹਾਂ ਨੂੰ ਕਾਂਗਰਸ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਚਾਹੀਦਾ ਹੈ।

ਮਿੱਠੂ ਨੇ ਦੋਸ਼ ਲਗਾਇਆ ਕਿ 2017 ਵਿੱਚ ਮੈਡਮ ਸਿੱਧੂ ਨੇ ਟਿਕਟਾਂ ਦੇ ਬਦਲੇ ਕਈ ਕੌਂਸਲਰਾਂ ਤੋਂ 20 ਤੋਂ 25 ਲੱਖ ਰੁਪਏ ਲਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਦੇ ਪੂਰੇ ਸਬੂਤ ਹਨ ਅਤੇ ਉਹ ਜਲਦੀ ਹੀ ਇੱਕ ਵਿਸਤ੍ਰਿਤ ਸੂਚੀ ਜਾਰੀ ਕਰਨਗੇ। 

Back to top button