
‘Kejriwal wanted to get his daughter married to Raghav Chadha’ – Mann
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੀਨੀਅਰ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਿਆਸੀ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ।
ਰਾਘਵ ਚੱਢਾ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਕੀਤੇ ਐਕਸ਼ਨ ਬਾਰੇ ਬੋਲਦਿਆਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ, “,’ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ਆਪਣੀ ਬੇਟੀ ਦਾ ਵਿਆਹ ਰਾਘਵ ਚੱਢਾ ਨਾਲ ਕਰਵਾਉਣਾ ਚਾਹੁੰਦੇ ਸਨ ਪਰ ਚੱਢਾ ਨੂੰ ਕੋਈ ਹੋਰ ਕੁੜੀ ਮਿਲ ਗਈ। ਇਸ ਤੋਂ ਕੇਜਰੀਵਾਲ ਰਾਘਵ ਚੱਢਾ ਨੂੰ ਨਾ ਪਸੰਦ ਕਰਨ ਲੱਗੇ ਅਤੇ ਇਹ ਕਾਰਨ ਹੋ ਸਕਦਾ ਹੈ ਕਿ ਉਸ ਨੂੰ ਉਸਦੀ ਮੌਜੂਦਾ
ਹੋਰ ਮੁੱਦਿਆ ਉੱਤੇ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ, ‘ਪੰਜਾਬ ਦੀ ਮੌਜੂਦਾ ਸਥਿਤੀ ਚਿੰਤਾਜਨਕ ਹੈ ਅਤੇ ਸਰਕਾਰ ਨੂੰ ਜਨਤਾ ਦੇ ਬੁਨਿਆਦੀ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਸੂਬੇ ਦੀ ਆਰਥਿਕ ਸਥਿਤੀ ਅਤੇ ਕਾਨੂੰਨ ਵਿਵਸਥਾ ‘ਤੇ ਹਾਸ਼ੀਏ ਉੱਤੇ ਹੈ। ਪੰਜਾਬ ਸਰਕਾਰ ਨੂੰ ਬਾਕੀ ਸਿਆਸੀ ਬਿਆਨਬਾਜ਼ੀ ਛੱਡ ਕੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ।’
ਆਈਐਸਆਈ ਮੁੱਦੇ ਉੱਤੇ ਸਿਮਰਨਜੀਤ ਮਾਨ ਨੇ ਦੱਸਿਆ ਕਿ ਟਰੰਪ ਨੇ ਕਿਹਾ ਹੈ “ਆਪ੍ਰੇਸ਼ਨ ਸਿੰਦੂਰ ਦੀ ਜੰਗ ਦੌਰਾਨ ਭਾਰਤ ਦੀ ਮੋਦੀ ਸਰਕਾਰ ਪਾਕਿਸਤਾਨ ਦੇ ਮੁੱਖ ਮੰਤਰੀ ਨੂੰ ਮਰਵਾਉਣਾ ਚਾਹੁੰਦੀ ਸੀ। ਜੇਕਰ ਟਰੰਪ ਜੰਗ ਨੂੰ ਨਾ ਰੋਕਦਾ ਤਾਂ ਮੋਦੀ ਪਾਕਿਸਤਾਨ ਦੇ ਪੀਐਮ ਨੂੰ ਮਾਰ ਦਿੰਦਾ। ਇਸ ਨਾਲ ਦਾ ਫਿਰ ਭਾਰਤ ਦੇ ਰਾਸ਼ਟਰਪਤੀ ਨੂੰ ਵੀ ਖਤਰਾ ਹੈ। ਜਿਸ ਹਿਸਾਬ ਨਾਲ ਇਹ ਬੋਲ ਰਹੇ ਹਨ ਕਿ ਚੰਡੀਗੜ੍ਹ ਵਿੱਚ ਬੀਜੇਪੀ ਦਫਤਰ ਦੇ ਸਾਹਮਣੇ ਬੰਬ ਧਮਾਕਾ ਹੋਇਆ। ਇਸ ਦੇ ਵਿੱਚ ਆਈਐਸਆਈ ਦਾ ਕੋਈ ਵੀ ਰੋਲ ਨਹੀਂ ਹੈ। ਉਸ ਨੂੰ ਸਿਰਫ ਪੰਜਾਬ ਦੇ ਡੀਜੀਪੀ ਬਦਨਾਮ ਕਰ ਰਹੇ ਹਨ ਕਿਉਂਕਿ ਆਈਐਸਆਈ ਜਦੋਂ ਵੀ ਅਜਿਹਾ ਕੁਝ ਕਰੇਗੀ ਤਾਂ ਉਹ ਵੱਡਾ ਹੀ ਕਰੇਗੀ।”







