
ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਨੇ ਇੰਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿੱਚ ਇੰਟਰ-ਸਕੂਲ ਡੇ-ਨਾਈਟ ਫੁਟਸਲ ਚੈਂਪੀਅਨਸ਼ਿਪ ਦੇ ਸੀਜ਼ਨ-3 ਦਾ ਭਵਿਆ ਆਗਾਜ਼ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਸ਼ਰਮੀਲਾ ਨਾਕਰਾ ਅਤੇ ਸਨਮਾਨਿਤ ਮਹਿਮਾਨ ਡਾ. ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਐਕਸਟੈਂਸ਼ਨ ਅਤੇ ਇੰਪਲੀਮੈਂਟੇਸ਼ਨ) ਨੇ ਰਿੱਬਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ।
ਸ਼ਰਮੀਲਾ ਨਾਕਰਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਿਰਫ ਇੱਕ ਮੈਚ ਦਾ ਦਿਨ ਨਹੀਂ, ਸਗੋਂ ਮਹਨਤ, ਜਜ਼ਬੇ ਅਤੇ ਆਤਮ-ਵਿਸ਼ਵਾਸ ਦੀ ਪਰਖ ਦਾ ਦਿਨ ਹੈ। ਫੁਟਸਲ ਇੱਕ ਤੇਜ਼ ਰਫ਼ਤਾਰ ਵਾਲਾ ਖੇਡ ਹੈ ਜੋ ਪੰਜ-ਪੰਜ ਖਿਡਾਰੀਆਂ ਵਾਲੀਆਂ ਦੋ ਟੀਮਾਂ ਵਿੱਚ ਖੇਡਿਆ ਜਾਂਦਾ ਹੈ। ਇਸ ਸੀਜ਼ਨ ਵਿੱਚ ਅੰਡਰ-14 ਵਰਗ ਵਿੱਚ 15 ਟੀਮਾਂ ਅਤੇ ਅੰਡਰ-17 ਵਰਗ ਵਿੱਚ 16 ਟੀਮਾਂ ਨੇ ਟੂਰਨਾਮੈਂਟ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਮੈਚ 16 ਅਤੇ 17 ਅਪ੍ਰੈਲ ਨੂੰ ਖੇਡੇ ਜਾਣਗੇ।
ਡਿਪਟੀ ਡਾਇਰੈਕਟਰ ਸਪੋਰਟਸ ਸ਼੍ਰੀ ਰਾਜੀਵ ਪਾਲੀਵਾਲ ਨੇ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਪੰਜਾਂ ਸਕੂਲਾਂ ਦੇ ਪ੍ਰਿੰਸਿਪਲ, ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਵੀ ਮੌਜੂਦ ਸਨ।










