ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ ‘ਚ ਹੈਲਪਰ ਔਰਤ ਦਾ ਕਤਲ
ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ

ਪੰਜਾਬ ਵਿੱਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਗੋਲੀਬਾਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਪਿੰਡ ਫਤਿਹਪੁਰ ਮਣੀਆਂਵਾਲਾ ਤੋਂ ਵੱਡੀ ਵਾਰਦਾਤ ਦੀ ਖਬਰ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦਰਅਸਲ, ਆਂਗਣਵਾੜੀ ਸੈਂਟਰ ਵਿੱਚ ਹੈਲਪਰ ਵਜੋਂ ਕੰਮ ਕਰਨ ਵਾਲੀ ਇੱਕ 30 ਸਾਲਾ ਔਰਤ ਦਾ ਅੱਜ ਸਵੇਰੇ ਉਸ ਸਮੇਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਡਿਊਟੀ ਕਰ ਰਹੀ ਸੀ।
ਰਮਨਦੀਪ ਕੌਰ ਦੇ ਭਰਾ ਹਰਜਿੰਦਰ ਸਿੰਘ ਫੁੱਲੂਖੇੜਾ ਅਤੇ ਪਤੀ ਨੇ ਦੱਸਿਆ ਕਿ ਅਹਿਮਦ ਕੌਰ ਸਵੇਰੇ ਆਪਣੇ ਡਿਊਟੀ ‘ਤੇ ਘਰੋਂ ਆਈ ਸੀ ਅਤੇ ਕੁਝ ਚਿਰ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਸੈਂਟਰ ਵਿੱਚ ਵੜ ਕੇ ਉਸਦਾ ਕਤਲ ਕਰ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਕਾਤਲ ਦੀ ਵੀਡੀਓ ਦੇਖੀ ਹੈ ਪਰ ਪਹਿਲਾਂ ਉਹਨਾਂ ਨਾਲ ਪਰਿਵਾਰ ਦਾ ਕੋਈ ਜਾਣ-ਪਛਾਣ ਨਹੀਂ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਕਦਮ ਹੋਏ ਇਸ ਕਤਲ ਕਰਕੇ ਇਲਾਕੇ ਵਿੱਚ ਚਿੰਤਾ ਤੇ ਸੋਗ ਦਾ ਮਾਹੌਲ ਹੈ, ਪਿੰਡ ਦੇ ਵਿੱਚ ਆਂਗਣਵਾੜੀ ਸੈਂਟਰ ਵਿੱਚ ਆ ਕੇ ਕੋਈ ਇੱਕ ਔਰਤ ਦਾ ਕਤਲ ਕਰ ਜਾਂਦਾ ਹੈ ਤਾਂ ਕਿਸ ਨੂੰ ਸੁਰੱਖਿਤ ਸਮਝਿਆ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਪੁਲਿਸ ਕਾਤਲ ਨੂੰ ਜਲਦੀ ਫੜ ਕੇ ਫੜੇ ਇਹ ਵੀ ਦੱਸਿਆ ਗਿਆ ਕਿ ਰਮਨਦੀਪ ਕੌਰ ਇਸਦੀ ਉਮਰ 30 ਸਾਲ ਦੀ ਹੈ ਤੇ ਦੋ ਬੱਚੇ ਹਨ।










