
Free medical service camp started on the occasion of the death anniversary of Dr. MD Bori with the motto “Your Health, Our Responsibility”
ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ” ਦੇ ਸੰਕਲਪ ਨਾਲ ਡਾ. ਐਮ.ਡੀ. ਬੋਰੀ ਦੀ ਪੁਣਯ ਤਿਥੀ ਮੌਕੇ ਸ਼ੁਰੂ ਹੋਇਆ ਮੁਫ਼ਤ ਮੈਡੀਕਲ ਸੇਵਾ ਕੈਂਪ
ਡਾ. ਐਮ.ਡੀ. ਬੋਰੀ ਦੀ ਪਵਿੱਤਰ ਯਾਦ ਅਤੇ “ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ” ਦੇ ਸੰਕਲਪ ਨੂੰ ਸਾਕਾਰ ਕਰਦੇ ਹੋਏ ਇੰਨੋਸੈਂਟ ਹਾਰਟਸ ਗਰੁੱਪ ਆਫ ਹਸਪਤਾਲਜ਼ ਵੱਲੋਂ ਦਿਸ਼ਾ: ਐਨ ਇਨੀਸ਼ੀਏਟਿਵ ਦੇ ਤਹਿਤ ਅੱਜ ਤੋਂ ਮੁਫ਼ਤ ਮੈਡੀਕਲ ਸੇਵਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪ 18 ਮਈ ਤੋਂ 23 ਮਈ 2026 ਤੱਕ ਐਮ.ਡੀ. ਬੌਰੀ ਚੈਰੀਟੇਬਲ ਕਲਿਨਿਕ, ਪੰਜਪੀਰ ਚੌਕ, ਜਲੰਧਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਕੈਂਪ ਦਾ ਉਦੇਸ਼ ਸਮਾਜ ਦੇ ਹਰ ਵਰਗ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਅਤੇ “ਹੈਲਥ ਫ਼ੋਰ ਆਲ, ਕੇਅਰ ਵਿਥ ਕੰਪੈਸ਼ਨ” ਦੇ ਸੰਦੇਸ਼ ਨੂੰ ਸਾਕਾਰ ਕਰਨਾ ਹੈ। ਕੈਂਪ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ।
ਕੈਂਪ ਅਧੀਨ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਓਪੀਡੀ ਅਤੇ ਲੈਬ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇੰਨੋਸੈਂਟ ਹਾਰਟਸ ਮੈਡੀਕਲ ਕੇਅਰ ਸੈਂਟਰ, 73 ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਵਿੱਚ ਫਿਜ਼ਿਓਥੈਰਪੀ, ਨੇਤ੍ਰ, ਡੈਂਟਲ ਅਤੇ ਨਿਊਟ੍ਰਿਸ਼ਨ ਐਂਡ ਡਾਇਟੀਟਿਕਸ ਵਿਭਾਗਾਂ ਦੀਆਂ ਵਿਸ਼ੇਸ਼ਗਿਆ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਹ ਸੇਵਾਵਾਂ ਹਰ ਰੋਜ਼ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਉਪਲਬਧ ਰਹਿਣਗੀਆਂ।
ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੁਫ਼ਤ ਸਿਹਤ ਸੇਵਾ ਕੈਂਪ ਦਾ ਲਾਭ ਲੈਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ, ਤਾਂ ਜੋ ਲੋੜਵੰਦ ਲੋਕ ਸਿਹਤ ਸਹੂਲਤਾਂ ਦਾ ਲਾਭ ਪ੍ਰਾਪਤ ਕਰ ਸਕਣ।











