PunjabPolitics

ਸਿਆਸਤ ਵਿੱਚ ਵੱਡਾ ਭੂਚਾਲ; ਗੈਂਗਸਟਰ ਰਹੇ ਗੁਰਪ੍ਰੀਤ ਸੇਖੋਂ ‘ਆਪ’ ‘ਚ ਸ਼ਾਮਲ, ਮੁੱਖ ਮੰਤਰੀ ਮਾਨ ਵਲੋਂ ਸਵਾਗਤ

Former gangster Gurpreet Sekhon joins AAP, welcomed by Chief Minister Mann

ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੁਰਪ੍ਰੀਤ ਸਿੰਘ ਸੇਖੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਹਲਕੇ ਵਿੱਚ ਆਯੋਜਿਤ ਇੱਕ ਵੱਡੇ ਜਨਤਕ ਇਕੱਠ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੱਜੀ ਤੌਰ ‘ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੇਖੋਂ ਨੂੰ ਸਿਰੋਪਾ ਭੇਟ ਕਰਕੇ ਰਸਮੀ ਤੌਰ ‘ਤੇ ‘ਆਪ’ ਵਿੱਚ ਸਵਾਗਤ ਕੀਤਾ। ਸੇਖੋਂ, ਗੈਂਗਸਟਰ ਦੀ ਦੁਨੀਆਂ ਛੱਡਣ ਬਾਅਦ ਵਿੱਚ ਮੁੱਖ ਧਾਰਾ ਵਿੱਚ ਆਏ ਹਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ “ਮੈਂ ਮਾਨ ਸਾਬ੍ਹ ਦਾ ਤਹਿ ਦਿਲੋ ਧੰਨਵਾਦ ਕਰਦਾ ਹੈ, ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਹਾਂ। ਤੁਸੀਂ ਮੇਰਾ ਕੱਦ ਵਧਾਇਆ ਹੈ। ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਾਰ-ਚੜ੍ਹਾਅ ਦੇਖੇ। ਮੈਂ ਚੰਗਾ ਅਤੇ ਮਾੜਾ ਸਮਾਂ ਦੇਖਿਆ, ਪਰ ਮੈਂ ਹਮੇਸ਼ਾਂ ਵਾਹਿਗੁਰੂ ਉੱਤੇ ਆਸ ਰੱਖੀ। ਮਾਨ ਸਾਬ੍ਹ ਤੁਸੀਂ ਵੱਡੇ ਭਰਾ ਦੇ ਤੌਰ ਉੱਤੇ ਮੇਰੀ ਬਾਂਹ ਫੜ੍ਹੀ ਹੈ, ਮੈਂ ਵਾਅਦਾ ਕਰਦਾ ਹਾਂ ਕੀ ਮੈਂ ਤੁਹਾਡੇ ਲਈ ਆਪਣਾ ਸਿਰ ਦੇਵਾਂਗਾ ਪਰ ਪਿੱਛੇ ਨਹੀਂ ਹਟਾਂਗਾ।”

“ਮਾਨ ਸਾਬ੍ਹ ਤੁਹਾਡੀ ਜੋ ਕਮਾਈ ਹੈ, ਜੋ ਤੁਸੀਂ ਬਜ਼ੁਰਗਾਂ ਲਈ ਯਾਤਰਾ ਸ਼ੁਰੂ ਕੀਤੀ ਹੈ। ਮੈਨੂੰ ਇੱਕ ਬੇੇਬੇ ਮਿਲੀ ਅਤੇ ਕਹਿੰਦੀ ਪੁੱਤ ਤੂੰ ਭਗਵੰਤ ਮਾਨ ਦੇ ਨਾਲ ਹੈ ਮੈਂ ਕਿਹਾ ਹਾਂ। ਕਹਿੰਦੀ ਪੁੱਤ ਇੰਨੀ ਸੇਵਾ ਤਾਂ ਸਾਡੇ ਨੂੰਹ ਪੁੱਤ ਨੇ ਨਹੀਂ ਕੀਤੀ, ਜਿੰਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ। ਜਿਉਂਦਾ ਰਹੇ ਮਾਨ, ਜਿੰਨੇ ਸਾਨੂੰ ਤੀਰਥਾਂ ਦਰਸ਼ਨ ਕਰਵਾ ਅਤੇ ਸਾਨੂੰ ਸਾਡੇ ਦੁੱਖ ਭੁਲਾ ਦਿੱਤੇ।” – ਗੁਰਪ੍ਰੀਤ ਸਿੰਘ ਸੇਖੋਂ

ਤੁਹਾਡਾ ਤਹਿ ਦਿਲੋਂ ਧੰਨਵਾਦ

ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ “ਜੋ-ਜੋ ਸਕੀਮਾਂ ਤੁਸੀਂ ਲੋਕਾਂ ਲਈ ਸ਼ੁਰੂ ਕੀਤੀਆਂ ਹਨ, ਉਹ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਦੇ ਰਹੇ ਹਨ। ਲੋਕਾਂ ਨੂੰ ਜੋ ਬਿਜਲੀ ਮੁਫ਼ਤ ਮਿਲ ਰਹੀ ਹੈ ਉਹ ਬਹੁਤ ਵੱਡੀ ਸਕੀਮ ਹੈ। ਅੱਜ ਲੋਕ ਬਹੁਤ ਜ਼ਿਆਦਾ ਸੁਖੀ ਹਨ ਅਤੇ ਸਾਰੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਜੋ ਤੁਸੀਂ ਬੀਬੀਆਂ ਦੇ ਖਾਤੇ ਵਿੱਚ ਪੈਸੇ ਪਾ ਕੇ ਟੂੰ-ਟੂੰ ਕਰਵਾਈ ਹੈ, ਉਸ ਨੇ ਕਈਆਂ ਦੀ ਟੈ-ਟੈ ਕਰਵਾ ਦਿੱਤੀ ਹੈ। ਇੱਦਾ ਦਾ ਪੁੰਨ ਨਾ ਕਿਸੇ ਖੱਟਿਆ ਅਤੇ ਨਾ ਕਿਸੇ ਨੇ ਖੱਟਣਾ ਹੈ।”

“ਮਾਨ ਸਾਬ੍ਹ ਸਾਡੇ ਇੱਥੇ ਇੱਕ ਕੁੜੀਆਂ ਦਾ ਕਾਲਜ ਹੈ, ਉਸ ਵਿੱਚ ਇੱਕ-2 ਕੋਰਸ ਵਧਾਉਣ ਲਈ ਅਸੀਂ ਫਾਇਲ ਭੇਜੀ ਹੈ, ਤੁਸੀਂ ਉਹ ਕੰਮ ਕਰਵਾ ਦਿਓ। ਸਾਨੂੰ ਇੱਕ ਇੰਟਰਨੈਸ਼ਨਲ ਅਕੈਡਮੀ ਦੇ ਦਿਓ ਤਾਂ ਜੋ ਅਸੀਂ ਚੰਗੇ ਖਿਡਾਰੀ ਤਿਆਰ ਕਰ ਸਕੀਏ। ਜੋ ਤੁਸੀਂ ਬੇਅਦਬੀ ਕਾਨੂੰਨ ਬਣਾ ਦਿੱਤਾ ਉਸ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ।” – ਗੁਰਪ੍ਰੀਤ ਸਿੰਘ ਸੇਖੋਂ

Back to top button