DGP ਦਾ ਭਤੀਜਾ ਨਿਕਲਿਆ ਲਾਰੈਂਸ ਬਿਸ਼ਨੋਈ ਦਾ ਸ਼ੂਟਰ, 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਗ੍ਰਿਫ਼ਤਾਰ
Punjab Police DGP's nephew turns out to be a Lawrence Bishnoi shooter; arrested after demanding ₹5 crore in extortion.
Punjab Police DGP’s nephew turns out to be a Lawrence Bishnoi shooter; arrested after demanding ₹5 crore in extortion.
ਚੰਡੀਗੜ੍ਹ ਦੇ ਸੈਕਟਰ 9 ਵਿੱਚ ਕਾਰੋਬਾਰੀ ਚੀਨੀ ਕੁਬੇਹੜੀ ਦੇ ਦਿਨ ਦਿਹਾੜੇ ਹੋਏ ਕਤਲ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਪੈਸ਼ਲ ਡੀਜੀਪੀ ਰੈਂਕ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਭਾਬੀ ਅਮਰੀਨ ਰਾਏ ਦੇ ਪੁੱਤਰ ਆਕਾਸ਼ਦੀਪ ਸਿੰਘ ਦੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਮਾਡਿਊਲ ਦੇ ਮੈਂਬਰ ਵਜੋਂ ਹੋਈ ਹੈ।
ਮੁਲਜ਼ਮ, ਆਪਣੇ ਸਾਥੀਆਂ ਨਾਲ ਮਿਲ ਕੇ ਮੋਹਾਲੀ ਦੇ ਕਾਰੋਬਾਰੀਆਂ ਦੇ ਘਰਾਂ ‘ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਫਾਈਰਿੰਗ ਕਰ ਰਿਹਾ ਸੀ।
ਮੋਹਾਲੀ ਪੁਲਿਸ ਨੇ ਇਸ ਨੈੱਟਵਰਕ ਦੇ ਚਾਰ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਪਿਸਤੌਲ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੋਹਾਲੀ ਪੁਲਿਸ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿੱਚ ਸੈਕਟਰ 35ਏ, ਚੰਡੀਗੜ੍ਹ ਦਾ ਰਹਿਣ ਵਾਲਾ ਆਕਾਸ਼ਦੀਪ, ਪ੍ਰਵੀਨ ਕੁਮਾਰ ਉਰਫ਼ ਕਾਲੀ, ਲਹਿਰਾ ਸੋਢਾ, ਬਠਿੰਡਾ ਦਾ ਰਹਿਣ ਵਾਲਾ; ਜਸਮਨਦੀਪ ਸਿੰਘ, ਅੰਸਲ ਕਲੋਨੀ, ਸੈਕਟਰ 114, ਖਰੜ ਦਾ ਰਹਿਣ ਵਾਲਾ; ਅਤੇ ਦੁਸ਼ੰਤ ਸ਼ਰਮਾ, ਯਮੁਨਾਨਗਰ, ਹਰਿਆਣਾ ਦਾ ਰਹਿਣ ਵਾਲਾ ਸਿੰਘ ਸ਼ਾਮਲ ਹਨ।
ਜਾਂਚ ਵਿੱਚ ਗੋਲੀਬਾਰੀ ਤੋਂ ਪਹਿਲਾਂ ਘਰਾਂ ਦੀ ਰੇਕੀ ਕਰਨ ਵਿੱਚ ਜਸਮਨਦੀਪ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ। ਦੁਸ਼ੰਤ ‘ਤੇ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਦੀ ਜਿੰਮੇਦਾਰੀ ਸਾਂਭਣ ਦਾ ਆਰੋਪ ਹੈ। ਪੁਲਿਸ ਦੇ ਅਨੁਸਾਰ, ਆਕਾਸ਼ਦੀਪ ਸਿੰਘ, ਪ੍ਰਵੀਨ ਕੁਮਾਰ ਅਤੇ ਸਿਮਰਦੀਪ ਸਿੰਘ, ਉਰਫ਼ ਜਸ਼ਨ ਫਾਈਰਿੰਗ ਕਰਦੇ ਸਨ। ਸਿਮਰਦੀਪ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਹੈ।
ਐਸਐਸਪੀ ਵਰੁਣ ਸ਼ਰਮਾ ਦੇ ਅਨੁਸਾਰ, ਸੀਆਈਏ ਸਟਾਫ ਅਤੇ ਆਪ੍ਰੇਸ਼ਨ ਸੈੱਲ ਦੀਆਂ ਟੀਮਾਂ ਨੇ ਘਟਨਾ ਵਾਲੇ ਦਿਨ ਤੋਂ ਹੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਗ੍ਰਿਫ਼ਤਾਰੀਆਂ ਨੇ ਚੰਡੀਗੜ੍ਹ ਵਿੱਚ ਚੀਨੀ ਕੁਬਾਹੇੜੀ ਕਤਲ ਕੇਸ ਅਤੇ ਮੋਹਾਲੀ ਵਿੱਚ ਚੱਲ ਰਹੇ ਲਾਰੈਂਸ ਗੈਂਗ ਦੇ ਜਬਰਨ ਵਸੂਲੀ ਨੈੱਟਵਰਕ ਵਿਚਕਾਰ ਸੰਭਾਵਿਤ ਸਬੰਧ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਹਾਲਾਂਕਿ, ਦੋਵਾਂ ਮਾਮਲਿਆਂ ਵਿੱਚ ਸਿੱਧੇ ਅਪਰਾਧਿਕ ਸਬੰਧ ਦੀ ਪੁਸ਼ਟੀ ਪੁਲਿਸ ਦੀ ਅੱਗੇ ਦੀ ਜਾਂਚ ਨਾਲ ਜਾਵੇਗੀ। ਪੁਲਿਸ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਆਕਾਸ਼ਦੀਪ ਨਾ ਸਿਰਫ਼ ਨੈੱਟਵਰਕ ਦੇ ਮੈਂਬਰ ਵਜੋਂ, ਸਗੋਂ ਫਾਈਰਿੰਗ ਕਰਨ ਵਾਲੇ ਸ਼ੂਟਰ ਵਜੋਂ ਵੀ ਭੂਮਿਕਾ ਨਿਭਾ ਰਿਹਾ ਸੀ।
ਬੁੜੈਲ ਜੇਲ੍ਹ ਤੋਂ ਕਾਲੀ ਚਲਾ ਰਿਹਾ ਸੀ ਪੂਰਾ ਨੈੱਟਵਰਕ
ਇਸ ਮਾਡਿਊਲ ਦੀ ਸਭ ਤੋਂ ਮਹੱਤਵਪੂਰਨ ਕੜੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੱਕ ਪਹੁੰਚੀ ਹੈ। ਪੁਲਿਸ ਅਨੁਸਾਰ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਬਲੌਂਗੀ ਦਾ ਰਹਿਣ ਵਾਲਾ ਰਵਿੰਦਰ ਸਿੰਘ ਉਰਫ਼ ਕਾਲੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਨੈੱਟਵਰਕ ਨਾਲ ਲਗਾਤਾਰ ਸੰਪਰਕ ਵਿੱਚ ਸੀ।
ਪੁਲਿਸ ਦਾ ਦਾਅਵਾ ਹੈ ਕਿ ਕਾਲੀ ਜੇਲ੍ਹ ਤੋਂ ਹੀ ਪੂਰੇ ਗੈਂਗ ਨੂੰ ਆਪਰੇਟ ਕਰਦਾ ਸੀ। ਕਾਲੀ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਕਾਫ਼ੀ ਸਮਾਂ ਰਿਹਾ ਤੇ ਪਿਛਲੇ ਕੁਝ ਮਹੀਨਿਆਂ ਤੋਂ ਬੁੜੈਲ ਜੇਲ੍ਹ ਵਿੱਚ ਹੋਣ ਦੀ ਖ਼ਬਰ ਹੈ। ਮੋਹਾਲੀ ਪੁਲਿਸ ਉਸਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਇਸ ਤੋਂ ਬਾਅਦ, ਉਸ ਤੋਂ ਨੈੱਟਵਰਕ ਦੇ ਸੰਚਾਲਨ, ਸ਼ੂਟਰਾਂ ਨੂੰ ਨਿਰਦੇਸ਼ਾਂ ਅਤੇ ਜੇਲ੍ਹ ਤੋਂ ਬਾਹਰਲੇ ਮੈਂਬਰਾਂ ਨਾਲ ਸੰਪਰਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਵਿਦੇਸ਼ ਵਿੱਚ ਬੈਠੇ ਕੁਲਵੀਰ ਸਿੱਧੂ ਨਾਲ ਕੁਨੈਕਸ਼ਨ
ਜਾਂਚ ਵਿੱਚ ਵਿਦੇਸ਼ ਵਿੱਚ ਬੈਠੇ ਕੁਲਵੀਰ ਸਿੰਘ ਸਿੱਧੂ ਦਾ ਨਾਮ ਵੀ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ, ਗ੍ਰਿਫ਼ਤਾਰ ਮੁਲਜ਼ਮ ਕੁਲਵੀਰ ਸਿੰਘ ਸਿੱਧੂ ਦੇ ਸੰਪਰਕ ਵਿੱਚ ਸਨ।












