IndiaWorld

ਖੁਸ਼ਖਬਰੀ! ਇਸ ਸਾਲ 10 ਲੱਖ ਭਾਰਤੀਆਂ ਨੂੰ ਜਾਰੀ ਹੋਣਗੇ ਅਮਰੀਕਾ ਦੇ ਵੀਜ਼ੇ

ਅਮਰੀਕਾ ਦੇ ਦੱਖਣ ਤੇ ਮੱਧ ਏਸ਼ੀਆ ਦੇ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਵੀਜੇ ਨਾਲ ਸਬੰਧਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ 10 ਲੱਖ ਤੋਂ ਜ਼ਿਆਦਾ ਵੀਜੇ ਭਾਰਤੀਆਂ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਾਇਡੇਨ ਪ੍ਰਸ਼ਾਸਨ ਇਸ ਗਰਮੀ ਵਿਚ ਸਟੂਡੈਂਟ ਵੀਜ਼ੇ ਨੂੰ ਜਾਰੀ ਕਰਨ ਲਈ ਕੰਮ ਸ਼ੁਰੂ ਕਰ ਦੇਵੇਗੀ।

ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਕੰਮ ਕਰਨ ਵਾਲਿਆਂ ਲਈ ਵੀਜ਼ਾ ਜਾਰੀ ਕਰਨ ਲਈ ਵਚਨਬੱਧ ਹੈ। ਉਹ H-1B ਤੇ L ਵੀਜਾ ਜਲਦ ਹੀ ਜਾਰੀ ਕਰਨ ਲਈ ਕੰਮ ਸ਼ੁਰੂ ਕਰਨਗੇ। H-1B ਤੇ L ਵੀਜ਼ਾ ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਬਹੁਤ ਹੀ ਮਸ਼ਹੂਰ ਹੈ। ਇਸ ਦੀ ਮਦਦ ਨਾਲ ਭਾਰਤ ਦੇ ਆਈਟੀ ਪੇਸ਼ੇਵਰਾਂ ਨੂੰ ਅਮਰੀਕਾ ਵਿਚ ਕੰਮ ਕਰਨ ਵਿਚ ਆਸਾਨੀ ਹੁੰਦੀ ਹੈ।

H-1B ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਮੁਲਾਜ਼ਮਾਂ ਨੂੰ ਖਾਸ ਵਪਾਰੀਆਂ ਵਿਚ ਕੰਮ ਕਰਨ ਦੀ ਇਜਾਜਤ ਦਿੰਦਾ ਹੈ ਜਿਨ੍ਹਾਂ ਨੂੰ ਸਿਧਾਂਤਕ ਤੇ ਤਕਨੀਕੀ ਮਾਹਿਰਾਂ ਦੀ ਲੋੜ ਹੁੰਦੀ ਹੈ। ਅਮਰੀਕਾ ਦੀਆਂ ਟੈੱਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ H-1B ਵੀਜ਼ੇ ‘ਤੇ ਨਿਰਭਰ ਕਰਦੀ ਹੈ। ਅਮਰੀਕਾ ਨੇ ਐਲਾਨ ਕੀਤਾ ਕਿ ਇਸ ਸਾਲ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨਗੇ। ਇਹ ਸਾਡੇ ਲਈ ਇਕ ਰਿਕਾਰਡ ਸੰਖਿਆ ਹੈ ਜਿਸ ਵਿਚ ਸਟੂਡੈਂਟ ਵੀਜ਼ਾ ਤੇ H1B ਅਪ੍ਰਵਾਸੀ ਵੀਜ਼ਾ ਸ਼ਾਮਲ ਹਨ।

Leave a Reply

Your email address will not be published. Required fields are marked *

Back to top button