ਪਟਿਆਲਾ ਕੇਂਦਰੀ ਜੇਲ੍ਹ ਵਿੱਚ ਅਧਿਕਾਰੀਆਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਫਲਤਾ ਹਾਸਲ ਕਰਦੇ ਹੋਏ 19 ਦੇ ਕਰੀਬ ਮੋਬਾਈਲ ਬਰਾਮਦ ਕੀਤੇ। ਉਹ ਕੰਧਾਂ ਅਤੇ ਫਰਸ਼ਾਂ ਵਿੱਚ ਲੂਕਾ ਕੇ ਰੱਖੇ ਹੋਏ ਸਨ। ਇਹ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ।
ਉਨ੍ਹਾਂ ਟਵੀਟ ਕੀਤਾ ਕਿ ਅੱਜ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ 19 ਮੋਬਾਈਲ ਬਰਾਮਦ ਕੀਤੇ ਗਏ ਹਨ, ਜੋ ਕੰਧਾਂ ਅਤੇ ਫਰਸ਼ਾਂ ਵਿੱਚ ਖੋਦਾਈ ਕਰਕੇ ਲੁਕਾਏ ਗਏ ਸਨ।