
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਕਾਂਗਰਸੀ ਕੌਂਸਲਰ ਅਮਿਤ ਸ਼ਰਮਾ ਮਿੱਤੂ ਗ੍ਰਿਫ਼ਤਾਰ ਕੀਤਾ ਹੈ। ਕੌਂਸਲਰ ਪਠਾਨਕੋਟ ਦੇ ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਪੁਰੀ ਦਾ ਕਰੀਬੀ ਹੈ। ਅਮਿਤ ਸ਼ਰਮਾ ਮਿੱਤੂ ‘ਤੇ ਪਹਿਲਾਂ ਵੀ ਕਈ ਨਾਜਾਇਜ਼ ਮਾਈਨਿੰਗ ਦੇ ਕੇਸ ਹਨ। ਪੁਲਿਸ ਲੰਮੇ ਸਮੇਂ ਤੋਂ ਮਿੱਤੂ ਦੀ ਭਾਲ ਕਰ ਰਹੀ ਸੀ।
ਬਮਿਆਲ ਪੁਲਸ ਨੇ ਸੋਮਵਾਰ ਦੇਰ ਰਾਤ ਅਮਿਤ ਕੁਮਾਰ ਨੂੰ ਮਾਮੂਨ ਤੋਂ ਗ੍ਰਿਫਤਾਰ ਕੀਤਾ। ਅਮਿਤ ਕੁਮਾਰ ਪਠਾਨਕੋਟ ਨਗਰ ਨਿਗਮ ਅਧੀਨ ਪੈਂਦੇ ਵਾਰਡ ਮਾਮੂਨ ਤੋਂ ਕੌਂਸਲਰ ਹਨ।