ਜਲੰਧਰ ਛਾਉਣੀ ਵਿੱਚ ਕਿਰਾਏ ਦੇ ਮਕਾਨ ‘ਚ ਰਹਿੰਦੇ ਸੇਵਾਮੁਕਤ ਫ਼ੌਜੀ ਦੀ ਪਤਨੀ (45) ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਛੱਤ ਦੀ ਸਫਾਈ ਕਰ ਰਹੀ ਸੀ ਤਾਂ ਉਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾ ਦੇ ਪਤੀ ਨੇ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਫੌਜ ਤੋਂ ਸੇਵਾਮੁਕਤ ਹੋ ਚੁੱਕੇ ਹਨ। ਕਿਰਾਏ ਦਾ ਮਕਾਨ ਖਾਲੀ ਕਰਨ ਲਈ ਉਹ ਵਿਹੜੇ ‘ਚ ਲੱਗੇ ਲੋਹੇ ਦੇ ਜਾਲ ‘ਚੋਂ ਸਾਮਾਨ ਉਤਾਰ ਰਹੇ ਸੀ।
ਕਮਰੇ ਦੀ ਸਫ਼ਾਈ ਕਰਦੇ ਸਮੇਂ ਪਤਨੀ ਅਚਾਨਕ ਖੁੱਲ੍ਹੇ ਜਾਲ ਤੋਂ ਹੇਠਾਂ ਡਿੱਗ ਗਈ। ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।