EntertainmentJalandharPunjab
ਮਸ਼ਹੂਰ ਪੰਜਾਬੀ ਅਦਾਕਾਰ ‘ਜਾਨੀ’ ਨੂੰ ਗੈਂਗਸਟਰਾਂ ਤੋਂ ਜਾਨ ਦਾ ਖ਼ਤਰਾ, CM ਮਾਨ ਤੇ DGP ਨੂੰ ਲਿਖੀ ਚਿੱਠੀ, ਛੱਡਿਆ ਪੰਜਾਬ

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਲੇਖਕ ਜਾਨੀ ਨੂੰ ਗੈਂਗਸਟਰਾਂ ਤੋਂ ਜਾਨ ਦਾ ਖ਼ਤਰਾ ਹੈ। ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜਾਨੀ ਨੇ ਕਿਹਾ ਕਿ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਜਿਸ ਕਾਰਨ ਉਸ ਨੇ ਪੰਜਾਬ ਛੱਡ ਦਿੱਤਾ ਹੈ। ਉਸ ਨੇ ਕਿਹਾ ਕਿ ਜਿਵੇਂ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਹੋਇਆ, ਉਸ ਤੋਂ ਬਾਅਦ ਬਾਹਰ ਨਿਕਲਣਾ ਮੁਸ਼ਕਿਲ ਹੈ।ਇਸ ‘ਤੇ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜਾਨੀ ਨੇ ਚਿੱਠੀ ‘ਚ ਲਿਖਿਆ ਕਿ ਮੈਨੂੰ ਅਤੇ ਮੇਰੇ ਮੈਨੇਜਰ ਦਿਲਰਾਜ ਸਿੰਘ ਨੰਦਾ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸ ਮਾਮਲੇ ਸਬੰਧੀ ਮੁਹਾਲੀ ਦੇ ਐਸਪੀ ਨਾਲ ਵੀ ਗੱਲਬਾਤ ਕੀਤੀ ਗਈ। ਹੁਣ ਤੱਕ ਮੈਂ ਪੁਲਿਸ ਦੇ ਇਸ਼ਾਰੇ ‘ਤੇ ਹੀ ਤੁਰਦਾ ਰਿਹਾ। ਇਸ ਖਤਰੇ ਕਾਰਨ ਮੈਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਸ਼ਿਫਟ ਕਰ ਲਿਆ ਹੈ।







