ਜਲੰਧਰ ‘ਚ ਇੱਕ ਕਲਯੁਗੀ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਹੋਇਆ , ਜਦੋਂ ਗਰਭਵਤੀ ਧੀ ਨੇ ਸੋਮਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਇਸ ਨਵਜੰਮੇ ਬੱਚੇ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ।ਪੁਲਿਸ ਨੇ ਮਾਮਲੇ ‘ਚ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਪਿਤਾ ਕਾਫੀ ਸਮੇਂ ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਿਹਾ ਸੀ। ਜਦੋਂ ਉਸਦੀ ਪਤਨੀ ਕੰਮ ‘ਤੇ ਚਲੀ ਜਾਂਦੀ ਸੀ ਤਾਂ ਦੋਸ਼ੀ ਘਰ ‘ਚ ਵੜ ਕੇ ਬੇਟੀ ਨਾਲ ਦੁਸ਼ਕਰਮ ਕਰਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਧੀ ਗਰਭਵਤੀ ਹੋ ਗਈ। ਜਦੋਂ ਸੋਮਵਾਰ ਦੇਰ ਰਾਤ ਉਸਦੀ ਡਿਲੀਵਰੀ ਕਰਵਾਈ ਤਾਂ ਖੂਨ ਵਹਿਣਾ ਬੰਦ ਨਹੀਂ ਹੋਇਆ। ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ।
ਇਸ ਮਗਰੋਂ ਬੇਸ਼ਰਮੀ ਦੇ ਡਰੋਂ ਦੋਸ਼ੀ ਪਿਤਾ ਨਵਜੰਮੀ ਬੱਚੀ ਨੂੰ ਸੁੱਟਣ ਜਾ ਰਿਹਾ ਸੀ। ਫਿਰ ਲੋਕਾਂ ਨੇ ਉਸ ਨੂੰ ਫੜ ਲਿਆ। ਜਦੋਂ ਲੋਕਾਂ ਨੇ ਮਾਂ ਅਤੇ ਦੋਸ਼ੀ ਪਿਤਾ ਖਿਲਾਫ ਕਾਰਵਾਈ ਲਈ ਹੰਗਾਮਾ ਕੀਤਾ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਨਾਬਾਲਗ ਲੜਕੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਦਕਿ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।