ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਪੂਰਥਲਾ ਦੇ ਬੀਡੀਪੀਓ ਦਫ਼ਤਰ ਵਿਚ ਰੇਡ ਮਾਰੀ। ਇਸ ਦੌਰਾਨ ਪੰਚਾਇਤ ਅਫ਼ਸਰ ਅਤੇ ਬੀਡੀਪੀਓ ਸਣੇ ਕਈ ਅਫ਼ਸਰ ਅਤੇ ਕਲਰਕ ਗੈਰ ਹਾਜ਼ਰ ਮਿਲੇ। ਮੰਤਰੀ ਨੇ ਸਾਰਿਆਂ ਦੇ ਨਾਂ ਨੋਟ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਹਨ। ਮੰਤਰੀ ਨੂੰ ਸੋਸ਼ਲ ਮੀਡੀਆ ‘ਤੇ ਇੱਥੇ ਅਫ਼ਸਰਾਂ ਦੇ ਨਾ ਹੋਣ ਦੀ ਸ਼ਿਕਾਇਤਾਂ ਮਿਲ ਰਹੀਆਂ ਸੀ।
ਮੰਤਰੀ ਕੁਲਦੀਪ ਧਾਲੀਵਾਲ ਬੀਡੀਪੀਓ ਦੇ ਦਫ਼ਤਰ ਵਿਚ ਪਹੁੰਚੇ। ਉਥੇ ਪੰਚਾਇਤ ਸੈਕਟਰੀ ਸੰਦੀਪ ਸਿੰਘ ਮਿਲੇ। ਪੰਚਾਇਤ ਅਫ਼ਸਰ ਉਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਮੰਤਰੀ ਦੂਜੇ ਕਰਮਚਾਰੀਆਂ ਨੂੰ ਮਿਲੇ।
ਉਥੇ ਇੱਕ ਕਲਰਕ ਵੀ ਗੈਰ ਹਾਜ਼ਰ ਮਿਲਿਆ। ਮੰਤਰੀ ਨੂੰ ਕਿਹਾ ਗਿਆ ਕਿ ਪੰਚਾਇਤ ਅਫ਼ਸਰ ਦੀ ਡੀਡੀਪੀਓ ਦਫ਼ਤਰ ਵਿਚ ਡਿਊਟੀ ਹੈ। ਬੀਡੀਪੀਓ ਦੀ ਤਾਰੀਕ ਹੈ ਉਹ ਕੋਰਟ ਗਏ ਹਨ।








