India

ਟਰੱਕ ਅਤੇ ਕਾਰ ਦਾ ਭਿਆਨਕ ਟੱਕਰ , ਕਾਰ ਸਵਾਰ 6 ਲੋਕਾਂ ਦੀ ਮੌਤ

ਰਾਜਸਥਾਨ ਦੇ ਸਿਰੋਹੀ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋਣ ਦੀ (6 Killed in Road Accident collision in car Truck in Sirohi) ਸੂਚਨਾ ਹੈ। ਹਾਦਸਾ ਆਬੂ ਰੋਡ ਦੇ ਮਾਵਲ ਰੀਕੋ ਇਲਾਕੇ ਵਿੱਚ ਕਾਰ ਅਤੇ ਟਰੱਕ ਵਿੱਚ ਵਾਪਰਿਆ, ਜਿਸ ਕਾਰਨ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਕਬਾੜ ਵਿੱਚ ਬਦਲ ਗਈ ਅਤੇ ਲਾਸ਼ਾਂ ਉਸ ਵਿੱਚ ਫਸ ਗਈਆਂ।
ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਕਰੀਬ ਚਾਰ ਘੰਟੇ ਜਾਮ ਲੱਗਾ ਰਿਹਾ। ਹਾਦਸੇ ਦੀ ਸੂਚਨਾ ਮਿਲਣ ‘ਤੇ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

Leave a Reply

Your email address will not be published. Required fields are marked *

Back to top button