Uncategorized

ਸ. ਜਗਜੀਤ ਸਿੰਘ ਦਰਦੀ, ਡਾ. ਹਮਦਰਦ ਸਮੇਤ ਨਾਮਵਰ ਹਸਤੀਆਂ, ਪੱਤਰਕਾਰਾਂ ਵੱਲੋਂ ਐਨ ਐਸ ਪਰਵਾਨਾ ਨੂੰ ਭਰਪੂਰ ਸ਼ਰਧਾਂਜਲੀਆਂ

‘ਅਜੀਤ’ ਪ੍ਰਕਾਸ਼ਨ ਸਮੂਹ ਦੇ ਸੀਨੀਅਰ ਪੱਤਰਕਾਰ ਸ. ਐਨ.ਐਸ.ਪਰਵਾਨਾ (86) ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ .ਚੰਡੀਗੜ੍ਹ ਦੇ ਸੈਕਟਰ 34 ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ‘ਚ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਨਾਮਵਰ ਸਿਆਸੀ , ਸਮਾਜਿਕ ਹਸਤੀਆਂ,ਮੀਡੀਆ ਕਰਮੀਂ ਅਤੇ ਹੋਰ ਲੋਕ ਸ਼ਾਮਲ ਹੋਏ।ਐਨ ਐਸ ਪਰਵਾਨਾ ਦੇ ਪੁੱਤਰ ਐਸ ਪੀ ਸਿੰਘ ਇਸ ਅੰਤਮ ਅਰਦਾਸ ਸਮਾਗਮ ਵਿੱਚ ਨਹੀਂ ਪੁੱਜ ਸਕੇ ਕਿਓਂਕਿ ਓਹ ਵਿਜਿਲੈਂਸ ਦੇ ਹਿਰਾਸਤੀ ਰਿਮਾਂਡ ਵਿੱਚ ਸਨ । ਬਾਅਦ ਵਿਕਚ ਮੋਹਾਲੀ ਅਦਾਲਤ ਹੋਈ ਪੇਸ਼ੀ ਤੋਂ ਬਾਅਦ ਐਸ ਪੀ ਸਿੰਘ ਸਿੰਘ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਭਾਵ ਜੇਲ੍ਹ ਵਿੱਚ ਭੇਜ ਦਿੱਤਾ ਗਿਆ .

ਚੜ੍ਹਦੀਕਲਾ ਗਰੁੱਪ ਦੇ ਮੁੱਖ ਸੰਪਾਦਕ ਸ. ਜਗਜੀਤ ਸਿੰਘ ਦਰਦੀ ਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਐਨ.ਐਸ. ਪਰਵਾਨਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਪੱਤਰਕਾਰੀ ਕਰਦਿਆਂ ਸਮਾਜ ਦੇ ਹਰ ਵਰਗ ਨਾਲ ਜੁੜੇ ਰਹੇ ਤੇ ਉਨ੍ਹਾਂ ਨੇ ਇਕ ਸਫਲ ਜੀਵਨ ਜੀਵਿਆ ਹੈ। ਡਾ. ਹਮਦਰਦ ਨੇ ਕਿਹਾ ਕਿ ਪਰਵਾਨਾ ਜੀ ਦੇ ‘ਅਜੀਤ’ ਨਾਲ ਪਿਛਲੇ ਲਗਪਗ 6 ਦਹਾਕਿਆਂ ਤੋਂ ਸੰਬੰਧ ਜੁੜੇ ਆ ਰਹੇ ਸਨ। ਪਹਿਲਾਂ ਉਨ੍ਹਾਂ ‘ਅਜੀਤ’ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਜੀ ਨਾਲ ਉਸ ਵਕਤ ਕੰਮ ਕੀਤਾ ਜਦੋਂ ਖ਼ਬਰਾਂ ਦਾ ਜ਼ਰੀਆ ਰੇਡੀਓ ਹੁੰਦਾ ਸੀ।

 

ਪਰਵਾਨਾ ਨੇ ਪਰੂਫ਼ ਰੀਡਿੰਗ ਤੋਂ ਕੰਮ ਸ਼ੁਰੂ ਕਰਕੇ ਨਿਊਜ਼ ਡੈਸਕ ਅਤੇ ਫਿਰ ਚੰਡੀਗੜ੍ਹ ਆ ਗਏ ਤੇ ‘ਅਜੀਤ’ ਨੂੰ ਇਕ ਮਾਪਦੰਡ ਸਮਝਦੇ ਸੀ ਜਿਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਸਿਦਕ, ਲਗਨ ਅਤੇ ਬਹੁਤ ਮਿਹਨਤ ਨਾਲ ‘ਅਜੀਤ’ ਲਈ ਕੰਮ ਕੀਤਾ ਤੇ ਆਖ਼ਰੀ ਸਮੇਂ ਤਕ ਉਹ ਪੱਤਰਕਾਰੀ ਕਰਦੇ ਰਹੇ ਜੋ ਕਿ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ।

 

ਸ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪਰਵਾਨਾ ਦੀ ਪੱਤਰਕਾਰੀ ਹੀ ਜ਼ਿੰਦਗੀ ਸੀ ਤੇ ਉਨ੍ਹਾਂ ਨੇ ਸੰਤੁਸ਼ਟੀ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ। ਡਾ. ਹਮਦਰਦ ਨੇ ਕਿਹਾ ਕਿ ਇਸ ਤਰ੍ਹਾਂ ਦੀ ਸ਼ਖ਼ਸੀਅਤ ਦਾ ਤੁਰ ਜਾਣਾ ਸਾਡੇ ਸਭ ਲਈ ਘਾਟੇ ਵਾਲੀ ਗੱਲ ਹੈ।

ਇਸ ਮੌਕੇ ‘ਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਟਰੱਸਟੀ ਇੰਜੀਨੀਅਰ ਐਸ.ਐਸ. ਵਿਰਦੀ, ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ. ਹੀਰਾ ਸਿੰਘ ਗਾਬੜੀਆ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਬ੍ਰਹਮ ਮਹਿੰਦਰਾ, ਸ. ਤੇਜ ਪ੍ਰਕਾਸ਼ ਸਿੰਘ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ. ਜਗਮੋਹਨ ਸਿੰਘ ਕੰਗ ਤੋਂ ਇਲਾਵਾ ਸ. ਜਗਮੀਤ ਸਿੰਘ ਬਰਾੜ, ਸ. ਦਰਬਾਰਾ ਸਿੰਘ ਗੁਰੂ, ਸਾਬਕਾ ਆਈ.ਏ.ਐਸ ਸ. ਚਰਨਜੀਤ ਸਿੰਘ ਚੰਨੀ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, , ਬਾਬੂਸ਼ਾਹੀ ਨੈੱਟਵਰਕ ਦੇ ਐਡੀਟਰ ਬਲਜੀਤ ਬੱਲੀ , ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸ੍ਰੀ ਅੰਕਿਤ ਬਾਂਸਲ, ਸ.ਕੰਵਰ ਸੰਧੂ ਸਾਬਕਾ ਐਮ.ਐਲ.ਏ, ਸ. ਅਮਰਜੀਤ ਸਿੰਘ ਟਿੱਕਾ, ਗਗਨਦੀਪ ਸਿੰਘ ਬਰਾੜ ਆਈ.ਏ.ਐਸ, ਚੰਡੀਗੜ੍ਹ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਸ. ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਸ. ਕੁਲਜੀਤ ਸਿੰਘ ਬੇਦੀ, ਜਥੇਦਾਰ ਅਮਰੀਕ ਸਿੰਘ ਮੁਹਾਲੀ, ਸ. ਕਰਨੈਲ ਸਿੰਘ ਪੀਰ ਮੁਹੰਮਦ, ਸ. ਰਜਿੰਦਰ ਸਿੰਘ ਬਡਹੇੜੀ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਜੰਮੂ, ਸ. ਜਗਤਾਰ ਸਿੰਘ ਸਿੱਧੂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਪੱਤਰਕਾਰ ਭਾਈਚਾਰਾ, ਪਰਵਾਨਾ ਜੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਆਦਿ ਹਾਜ਼ਰ ਸਨ। ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਲਖਵੀਰ ਸਿੰਘ ਨੇ ਪਰਿਵਾਰ ਨੂੰ ਦਸਤਾਰ ਭੇਂਟ ਕੀਤੀ। ਪਰਵਾਨਾ ਜੀ ਦੀਆਂ ਲੜਕੀਆਂ ਅਰਵਿੰਦਰ ਪਾਲ ਕੌਰ ਤੇ ਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਵੱਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ।

Leave a Reply

Your email address will not be published. Required fields are marked *

Back to top button