
ਕੇਐਮਵੀ ਦੁਆਰਾ ਕਰੀਅਰ ਇਨ ਸਕਿਓਰਿਟੀਜ਼ ਮਾਰਕੀਟ ਵਿਸ਼ੇ ‘ਤੇ ਵਰਕਸ਼ਾਪ ਆਯੋਜਿਤ
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਹਮੇਸ਼ਾ ਹੀ ਆਪਣੀਆਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ। ਇਸ ਹੀ ਕੜੀ ਦੇ ਅੰਤਰਗਤ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨੈਸ ਐਡਮਨਿਸਟਰੇਸ਼ਨ ਦੁਆਰਾ ਨੈਸ਼ਨਲ ਇੰਸਟੀਚਿਊਟ ਆਫ ਸਿਕਿਓਰਿਟੀਜ਼ ਮਾਰਕਿਟ (ਐਨ.ਆਈ.ਐਸ.ਐਮ.) ਦੇ ਸਹਿਯੋਗ ਨਾਲ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਇੱਕ ਵਿਦਿਅਕ ਪਹਿਲਕਦਮੀ ਦੇ ਅੰਤਰਗਤ ਸਕਿਓਰਿਟੀਜ਼ ਮਾਰਕੀਟ ਵਿੱਚ ਕੈਰੀਅਰ’ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਬੀ.ਕਾਮ (ਆਨਰਜ਼), ਬੀ.ਕਾਮ (ਪਾਸ ਅਤੇ ਆਨਰਜ਼), ਬੀ.ਬੀ.ਏ. ਅਤੇ ਐਮ.ਕਾਮ ਦੀਆਂ ਵਿਦਿਆਰਥਣਾਂ ਲਈ ਆਯੋਜਿਤ ਹੋਈ ਇਸ ਵਰਕਸ਼ਾਪ ਦੀ ਵਿਚ ਸ਼੍ਰੀ ਸੰਜੀਵ ਬਜਾਜ, ਜਨਰਲ ਮੈਨੇਜਰ, ਨੈਸ਼ਨਲ ਇੰਸਟੀਚਿਊਟ ਆਫ ਸਕਿਓਰਿਟੀਜ਼ ਮਾਰਕਿਟ, ਮੁੰਬਈ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਵਿਦਿਆਰਥੀਣਾਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਿਵੇਸ਼ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਨਾਲ ਹੀ ਵੱਖ-ਵੱਖ ਸੰਕਲਪਾਂ ਜਿਵੇਂ ਨਿਵੇਸ਼ ਅਤੇ ਇਸਦੇ ਉਦੇਸ਼, ਐਨ.ਆਈ.ਐਸ.ਐਮ . ਦੀ ਭੂਮਿਕਾ ਅਤੇ ਕਾਰਜ, ਮਿਉਚੁਅਲ ਫੰਡ, ਸਰਪਲੱਸ ਅਤੇ ਘਾਟੇ ਦੀਆਂ ਇਕਾਈਆਂ ਅਤੇ ਮਹਿੰਗਾਈ ਬਾਰੇ ਜਾਣੂ ਕਰਵਾਇਆ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਕਿਉਰਿਟੀਜ਼ ਮਾਰਕੀਟ ਵਿੱਚ ਉਪਲਬਧ ਵੱਖ-ਵੱਖ ਨਿਵੇਸ਼ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟਾਂ ਅਤੇ ਸਟਾਕ ਐਕਸਚੇਂਜ ਵਿੱਚ ਵਪਾਰ ਕਰਨ ਦੀ ਵਿਧੀ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਰਕੀਟ ਵਿੱਚ ਰਜਿਸਟ੍ਰੇਸ਼ਨ ਲਈ ਲੋੜੀਂਦੇ ਲਾਜ਼ਮੀ ਅਤੇ ਸਵੈ-ਇੱਛਤ ਦਸਤਾਵੇਜ਼ਾਂ ਬਾਰੇ ਸਮਝਾਉਣ ਦੇ ਨਾਲ ਹੀ ਉਨ੍ਹਾਂ ਨੇ ਬਰੋਕਰਜ਼ ਦੇ ਦਫ਼ਤਰ ਵਿੱਚ ਕੰਮਕਾਜ, ਨੌਕਰੀਆਂ ਦੀਆਂ ਭੂਮਿਕਾਵਾਂ ਦੇ ਵੱਖ-ਵੱਖ ਹਿੱਸਿਆਂ ਅਤੇ ਇਹਨਾਂ ਨੌਕਰੀਆਂ ਲਈ ਲੋੜੀਂਦੇ ਸਰਟੀਫਿਕੇਟਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਦੇਣ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੇ ਮਿਉਚੁਅਲ ਫੰਡਾਂ, ਐਨ.ਆਈ.ਐਸ.ਐਮ. ਸਰਟੀਫਿਕੇਟ-5 ਏ, ਐਸ.ਆਈ.ਪੀ., ਰਜਿਸਟ੍ਰੇਸ਼ਨ ਲਈ ਫੀਸ ਢਾਂਚੇਅਤੇਸੇਬੀ, ਆਰ.ਬੀ.ਆਈ. ਅਤੇਐਮ.ਸੀ.ਏ. ਵਰਗੀਆਂਰੈਗੂਲੇਟਰੀਸੰਸਥਾਵਾਂਬਾਰੇਵੀਦੱਸਿਆ।ਅੰਤਵਿਚਸ੍ਰੀਬਜਾਜਨੇਸਾਰੇਭਾਗੀਦਾਰਾਂਦੇਸਵਾਲਾਂਦਾਬੜੇਹੀਸੁਚੱਜੇਢੰਗਨਾਲਹੱਲਕੀਤਾ।ਵਰਨਣਯੋਗਹੈਕਿਇਸਵਰਕਸ਼ਾਪਵਿੱਚ 200 ਤੋਂਵੱਧਵਿਦਿਆਰਥੀਆਂਨੇਭਾਗਲਿਆ।ਵਿਦਿਆਲਾਪ੍ਰਿੰਸੀਪਲਪ੍ਰੋ.ਅਤਿਮਾਸ਼ਰਮਾਦਿਵੇਦੀਦੁਆਰਾਵਿਸ਼ੇਦੀਮਹੱਤਵਪੂਰਨਜਾਣਕਾਰੀਵਿਦਿਆਰਥੀਆਂਨੂੰਪ੍ਰਦਾਨਕਰਨਦੇਸਰੋਤਬੁਲਾਰੇਪ੍ਰਤੀਧੰਨਵਾਦਵਿਅਕਤਕਰਨਦੇਨਾਲ-ਨਾਲਇਸਸਫਲਆਯੋਜਨਦੇਲਈਡਾ. ਨੀਰਜਮੈਣੀ, ਮੁਖੀ, ਕਾਮਰਸਵਿਭਾਗਦੇਸਮੂਹਅਧਿਆਪਕਾਂਦੁਆਰਾਕੀਤੇਗਏਯਤਨਾਂਦੀਸ਼ਲਾਘਾਕੀਤੀ।