ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਰਾਏਪੁਰ ਰਸੂਲਪੁਰ (ਜਲੰਧਰ) ਪੰਜਾਬ ਦੀ ਸਰਪ੍ਰਸਤੀ ਹੇਠ ਲਗਵਾਇਆ ਜਾ ਰਿਹਾ ਅੱਖਾਂ ਦਾ ਫ਼ਰੀ ਕੈਂਪ
ਜਲੰਧਰ 10 ਨਵੰਬਰ ( ਸ਼ਿੰਦਰਪਾਲ ਸਿੰਘ ਚਾਹਲ )- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਅੱਖਾਂ ਦਾ ਫ਼ਰੀ ਕੈਂਪ 13 ਨਵੰਬਰ ਨੂੰ ਸੰਤ ਬਾਬਾ ਨਿਰਮਲ ਦਾਸ ਜੀ ਚੇਅਰਮੈਨ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਮੈਡੀਕਲ ਸੁਸਾਇਟੀ ਰਾਏਪੁਰ ਰਸੂਲਪੁਰ (ਜਲੰਧਰ) ਪੰਜਾਬ ਦੀ ਸਰਪ੍ਰਸਤੀ ਹੇਠ ਲਗਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਨਿਰਮਲ ਦਾਸ ਜੀ ਨੇ ਦੱਸਿਆ ਕਿ ਸ.ਸੁੱਚਾ ਸਿੰਘ ਬੇਗਲ, ਬੀਬੀ ਅਮਰ ਕੌਰ ਬੇਗਲ, ਡਾ ਜਸਵੰਤ ਸਿੰਘ ਸੋਹਲ, ਸ.ਰਜਿੰਦਰ ਸਿੰਘ, ਸ.ਮਨਜੀਤ ਸਿੰਘ, ਸ.ਗੁਰਮੀਤ ਸਿੰਘ, ਸ.ਰਵਿੰਦਰ ਸਿੰਘ ਵਲੋਂ ਕੈਂਪ ਦੀ ਸੇਵਾ ਨਿਭਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਰੀਜਾ ਦੀਆਂ ਅੱਖਾਂ ਦਾ ਮੁਆਇਨਾ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਅਪਰੇਸ਼ਨ ਕਰਕੇ ਵਧੀਆ ਕੁਆਲਿਟੀ ਦੇ ਲੈਨਜ਼ਸ ਮੁਫ਼ਤ ਪਾਏ ਜਾਣਗੇ । ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਏ ਹੋਏ ਮਰੀਜ਼ਾਂ ਦੇ ਰਹਿਣ ਵਾਸਤੇ ਅਤੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਕੈਂਪ ਵਿੱਚ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਦੇ ਸਮੂੰਹ ਡਾਕਟਰ ਅਤੇ ਸਮੁੱਚਾ ਸਟਾਫ਼ ਇਸ ਕੈਂਪ ਵਿੱਚ ਅਪਣਾ ਯੋਗਦਾਨ ਪਾਉਣਗੇ।