India

ਭਾਰਤ ਦੀ ਅਸਲੀ ਸ਼ੇਰਨੀ ਦੁਨੀਆ ਨਾਲ ਟੱਕਰ ਲੈਣ ਨੂੰ ਤਿਆਰ, 10 ਹਜਾਰ ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਭਾਰਤੀ ਫੌਜ ਦੀ ਮਹਿਲਾ ਫੌਜੀ ਮੰਜੂ ਨੇ ਇਤਿਹਾਸ ਰਚ ਦਿੱਤਾ ਹੈ। ਮੰਗਲਵਾਰ, 15 ਨਵੰਬਰ ਨੂੰ ਲਾਂਸ ਨਾਇਕ ਮੰਜੂ ਨੇ 10,000 ਫੁੱਟ ਦੀ ਉਚਾਈ ਤੋਂ ALH ਧਰੁਵ ਹੈਲੀਕਾਪਟਰ ਤੋਂ ਛਾਲ ਮਾਰੀ। ਮੰਜੂ ਅਜਿਹਾ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਸੋਲਜਰ ਸਕਾਈ ਡਾਈਵਰ ਬਣ ਗਈ ਹੈ। ਪੂਰਬੀ ਕਮਾਂਡ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।

ਹੁਣ ਮੰਜੂ ਦੇ ਕਾਰਨਾਮੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲੋਕ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ ਅਤੇ ਉਸ ਨੂੰ ਵਧਾਈ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਭਾਰਤ ਦੀ ਅਸਲੀ ਸ਼ੇਰਨੀ ਦੁਨੀਆ ਨਾਲ ਟੱਕਰ ਲੈਣ ਨੂੰ ਤਿਆਰ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਸ਼ਾਨਦਾਰ ਮੰਜੂ। ਸਾਨੂੰ ਤੁਹਾਡੇ ‘ਤੇ ਮਾਣ ਹੈ, ਤੁਹਾਡਾ ਸਵਾਗਤ ਹੈ।

Leave a Reply

Your email address will not be published.

Back to top button