
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ,ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਵੱਲੋਂ ਜਿਲ੍ਹਾ ਦੇ ਗਜਟਿਡ ਪੁਲਿਸ ਅਫਸਰਾਂ ਅਤੇ ਮੁੱਖ ਅਫਸਰਾਂ ਥਾਣਾਜਾਤ ਨਾਲ ਕਰਾਇਮ ਮੀਟਿੰਗ ਕੀਤੀ ਗਈ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 30.12.2022 ਨੂੰ ਦਫਤਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਵਿਖੇ ਕਰਾਇਮ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜਰ ਜੀ.ਓ ਸਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਟੀਚਾ 2023 ਤੋ ਸਾਰਾ ਧਿਆਨ ਧਮਕੀ ਭਰੇ ਕਾਲ ਫਿਰੋਤੀ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਅਪਰਾਧੀਆ ਨੂੰ ਬਖਸ਼ਿਆ ਨਹੀਂ ਜਾਵੇਗਾ ਐਨ.ਡੀ.ਪੀ.ਸੀ ਐਕਟ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।ਇਸ ਤੋਂ ਇਲਾਵਾ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤੋਂ ਦੂਰ ਰਹਿਣ ਉਹਨਾਂ ਨੇ ਆਪਣੇ 05 ਮਹੀਨੇ ਦੌਰਾਨ ਗੈਂਗਸਟਰ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਨੇਕਲ ਕਸੀ ਅਤੇ ਅੰਨੇ ਕਤਲਾ ਦੀ ਗੁੱਥੀ ਸੁਲਜਾਈ ਅਤੇ 2023 ਵਿੱਚ ਵੀ ਉਹਨਾਂ ਦਾ ਇਹ ਟੀਚਾ ਜਾਰੀ ਰਹੇਗਾ।
ਇਸ ਮੌਕਾ ਪਰ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੁਲਿਸ ਕਪਤਾਨ ਇਨਵੇਸਟੀਗੇਸ਼ਨ , ਜਲੰਧਰ ਦਿਹਾਤੀ , ਸ਼੍ਰੀਮਤੀ ਮਨਜੀਤ ਕੌਰ, ਪੀ.ਪੀ.ਐਸ ਪੁਲਿਸ ਕਪਤਾਨ (ਸਥਾਨਿਕ ਜਲੰਧਰ ਦਿਹਾਤੀ ਸ਼੍ਰੀ ਜਸਵਿੰਦਰ ਸਿੰਘ, ਚਾਹਲ ਪੀ.ਪੀ.ਐਸ ਉਪ ਪੁਲਿਸ ਕਪਤਾਨ (ਡਿਟੈਕਟਿਵ) ਅਤੇ ਮੁੱਖ ਅਫਸਰ ਥਾਣਾਜਾਤ ਮੌਜੂਦ ਸਨ।