
ਕੁਰੂਕਸ਼ੇਤਰ ‘ਚ ਪੁਰਾਣੀ ਰੰਜਿਸ਼ ਕਾਰਨ ਬਦਮਾਸ਼ਾਂ ਨੇ ਨੌਜਵਾਨ ਦੇ ਦੋਵੇਂ ਹੱਥ ਵੱਢ ਕੇ ਨਾਲ ਲੈ ਗਏ। 30 ਸਾਲਾ ਨੌਜਵਾਨ ਜੁਗਨੂੰ ਕਰਨਾਲ ਦੇ ਰਾਡਾ ਪਿੰਡ ਦਾ ਰਹਿਣ ਵਾਲਾ ਹੈ। ਮੁਲਜ਼ਮ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਹਨ। ਸੀਆਈਏ-2 ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕੁਰੂਕਸ਼ੇਤਰ ਦੇ ਹੋਟਲ ਹਵੇਲੀ ਨੇੜੇ ਹੋਈ ਦੱਸੀ ਜਾ ਰਹੀ ਹੈ।
ਇਹ ਹੋਟਲ ਸ਼ਾਹਬਾਦ ਅਤੇ ਪਿਪਲੀ ਦੇ ਵਿਚਕਾਰ ਨੈਸ਼ਨਲ ਹਾਈਵੇ ‘ਤੇ ਸਥਿਤ ਹੈ। ਫਿਲਹਾਲ ਦੋਸ਼ੀ ਫਰਾਰ ਹਨ।









