India

ਰਾਸ਼ਟਰਪਤੀ ਦੀ ਸੁਰੱਖਿਆ ‘ਚ ਹੋਈ ਕੁਤਾਹੀ, ਸੁਰੱਖਿਆ ਘੇਰਾ ਤੋੜ ਕੇ ਔਰਤ ਨੇ ਪੈਰਾਂ ਨੂੰ ਲਾਏ ਹੱਥ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਰਾਜਸਥਾਨ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। 4 ਜਨਵਰੀ ਨੂੰ ਪਾਲੀ ਜ਼ਿਲ੍ਹੇ ਦੇ ਰੋਹਤ ਵਿਖੇ ਹੈਲੀਪੈਡ ‘ਤੇ ਇਕ ਮਹਿਲਾ ਜੂਨੀਅਰ ਇੰਜੀਨੀਅਰ ਨੇ ਤਿੰਨ-ਪੱਧਰੀ ਸੁਰੱਖਿਆ ਘੇਰਾ ਤੋੜ ਕੇ ਰਾਸ਼ਟਰਪਤੀ ਦੇ ਪੈਰ ਛੂਹ ਲਏ। ਉਧਰ, ਪੁਲੀਸ ਸੁਪਰਡੈਂਟ ਦੀਆਂ ਹਦਾਇਤਾਂ ’ਤੇ ਪੁਲੀਸ ਮੁਲਾਜ਼ਮ ਜੂਨੀਅਰ ਇੰਜਨੀਅਰ ਨੂੰ ਥਾਣੇ ਲੈ ਗਏ, ਜਿੱਥੇ ਪੁੱਛਗਿੱਛ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ‘ਤੇ ਸੂਬਾ ਪੁਲਿਸ ਤੋਂ ਰਿਪੋਰਟ ਮੰਗੀ ਹੈ।

ਦਰਅਸਲ, ਰਾਸ਼ਟਰਪਤੀ ਸਕਾਊਟ ਗਾਈਡ ਦੀ ਰਾਸ਼ਟਰੀ ਜੰਬੋਰੀ ਦਾ ਉਦਘਾਟਨ ਕਰਨ ਲਈ ਰੋਹਤ ਨੇੜੇ ਪਿੰਡ ਨਿੰਬੋਲੀ ਬ੍ਰਾਹਮਣ ਪਹੁੰਚੇ ਸਨ। ਹੈਲੀਪੈਡ ‘ਤੇ ਉਨ੍ਹਾਂ ਦੀ ਸੁਰੱਖਿਆ ਲਈ ਤਿੰਨ ਪੱਧਰੀ ਪ੍ਰਬੰਧ ਕੀਤਾ ਗਿਆ ਸੀ। ਜਦੋਂ ਰਾਸ਼ਟਰਪਤੀ ਜਹਾਜ਼ ਤੋਂ ਉਤਰ ਕੇ ਕਾਰ ਵੱਲ ਜਾ ਰਹੇ ਸਨ ਤਾਂ ਜਲ ਸਪਲਾਈ ਵਿਭਾਗ ਵਿੱਚ ਤਾਇਨਾਤ ਮਹਿਲਾ ਜੂਨੀਅਰ ਇੰਜੀਨੀਅਰ ਨੇ ਅੱਗੇ ਹੋ ਕੇ ਉਨ੍ਹਾਂ ਦੇ ਪੈਰ ਛੂਹ ਲਏ। ਜਿਸ ਤੋਂ ਬਾਅਦ ਮਹਿਲਾ ਨੂੰ ਰਾਸ਼ਟਰਪਤੀ ਦੇ ਸੁਰੱਖਿਆ ਕਰਮਚਾਰੀਆਂ ਨੇ ਪਿੱਛੇ ਕਰ ਦਿੱਤਾ।

ਬਾਅਦ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਗਗਨਦੀਪ ਸਿੰਗਲਾ ਦੀਆਂ ਹਦਾਇਤਾਂ ’ਤੇ ਜੂਨੀਅਰ ਇੰਜਨੀਅਰ ਨੂੰ ਰੋਹਤ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ। ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਜੂਨੀਅਰ ਇੰਜਨੀਅਰ ਵੱਲੋਂ ਰਾਸ਼ਟਰਪਤੀ ਤੱਕ ਪੁੱਜਣ ਅਤੇ ਉਨ੍ਹਾਂ ਦੇ ਪੈਰ ਛੂਹਣ ਨੂੰ ਸੁਰੱਖਿਆ ਵਿੱਚ ਕਮੀ ਮੰਨਿਆ ਹੈ।

Leave a Reply

Your email address will not be published. Required fields are marked *

Back to top button